ਰੱਤਾ ਖੇੜਾ ਵਿਖੇ ਆਰਥਿਕ ਤੰਗੀ ਕਾਰਨ ਕਿਸਾਨ ਦੀ ਮੌਤ

ਚੀਮਾ ਮੰਡੀ, 5 ਮਈ (ਖੁਸ਼ਪ੍ਰੀਤ ਸਿੰਘ ਚਹਿਲ)- ਪਿੰਡ ਰੱਤਾਖੇੜਾ ਵਿਖੇ ਇਕ ਕਿਸਾਨ ਨੂੰ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਕਿਸਾਨ ਬੰਤ ਸਿੰਘ (50 ਸਾਲ) ਪੁੱਤਰ ਨਿਰੰਜਣ ਸਿੰਘ ਦੋ ਏਕੜ ਜਮੀਨ ਦਾ ਮਾਲਕ ਸੀ ਪ੍ਰੰਤੂ ਉਸ ਸਿਰ 10 ਲੱਖ ਦੇ ਕਰੀਬ ਕਰਜ਼ਾ ਹੋਣ ਕਾਰਨ ਉਹ ਬੀਤੇ ਕੁੱਝ ਦਿਨਾਂ ਤੋ ਪ੍ਰੇਸ਼ਾਨ ਰਹਿੰਦਾ ਸੀ,ਜਿਸ ਦੀ ਦਿਲ ਫੇਲ੍ਹ ਹੋਣ ਕਾਰਨ ਮੌਤ ਹੋ ਗਈ।

Send this to a friend