ਪਿੰਡ ਦੇ ਹੀ ਨੌਜਵਾਨ ਦੀ ਲਾਸ਼ ਖੇਤਾਂ ’ਚੋਂ ਮਿਲੀ
ਬਲਾਚੌਰ, 4 ਮਈ (ਸਤਨਾਮ ਚਾਹਲ)- ਬੀਤੀ ਰਾਤ ਪਿੰਡ ਉਧਨਵਾਲ ਵਿਖੇ ਭੇਦ ਭਰੇ ਹਲਾਤਾਂ ਅੰਦਰ ਇੱਕ ਔਰਤ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਅਤੇ ਇੱਕ ਨੋਜਵਾਨ ਦੀ ਲਾਸ਼ ਖੇਤਾਂ ‘ਚੋਂ ਬਰਾਮਦ ਮੌਤ ਹੋਣ ਦਾ ਸਮਾਚਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੁੰਮਨ (35) ਪਤਨੀ ਸੁਭਾਸ਼ ਚੰਦਰ ਪਿੰਡ ਉਧਨਵਾਲ (ਬਲਾਚੌਰ) ਦੀ ੳਸਦੇ ਘਰ ਅੰਦਰ ਹੀ ਤੇਜ ਧਾਰ ਹਥਿਆਰ ਨਾਲ ਛੱਲਣੀ ਕੀਤੀ ਲਾਸ਼ ਬਰਾਮਦ ਕੀਤੀ ਗਈ ਹੈ। ਜਦਕਿ ਦੂਜੇ ਪਾਸੇ ਪਿੰਡ ਉਧਨਵਾਲ ਦੇ ਹੀ ਨੋਜਵਾਨ ਬਿੱਕਰ ਸਿੰਘ (34) ਪੁੱਤਰ ਕਿਸ਼ਨ ਚੰਦ ਦੀ ਲਾਸ਼ ਵੀ ਪਿੰਡੋਂ ਬਾਹਰ ਖੇਤਾਂ ਵਿੱਚੋਂ ਬਰਾਮਦ ਕੀਤੀ ਗਈ।ਜਿਕਰਯੋਗ ਹੈ ਕਿ ਮ੍ਰਿਤਕਾ ਸੁੰਮਨ ਦੇ ਵਿਆਹ ਪਿੱਛੋਂ ਲੰਬਾ ਸਮਾਂ ਬੀਤ ਜਾਣ ਤੇ ਵੀ ਕੋਈ ਔਲਾਦ ਨਹੀਂ ਸੀ ਜਿਸਤੇ ਉਸਨੇ ਆਪਣੇ ਪਰਿਵਾਰ ਦੀ ਹੀ ਬੱਚੀ ਨੂੰ ਗੋਦ ਲਿਆ ਹੋਇਆ ਸੀ।ਮੋਕੇ ਵਾਲੇ ਸਥਾਨ ‘ਤੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਦੀਆਂ ਟੀਮਾਂ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀਆਂ ਸਨ।ਇਸ ਵਾਰਦਾਤ ਸਬੰਧੀ ਪਿੰਡ ਵਾਸੀਆਂ ਵਲੋਂ ਕਈ ਤਰਾਂ ਦੀਆਂ ਕਿਆਸਰਾਈਆਂ ਲਾਗਈਆਂ ਜਾ ਰਹੀ ਹਨ।ਇਸ ਸਬੰਧੀ ਡੀ.ਐਸ.ਪੀ. ਬਲਾਚੌਰ ਰਾਜਪਾਲ ਸਿੰਘ ਨੇ ਦੱਸਿਆ ਕਿ ਦੋਨੋ ਲਾਸ਼ਾਂ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ ਗਈਆਂ ਹਨ ਜਦਕਿ ਬਾਕੀ ਤਫਤੀਸ਼ ਜਾਰੀ ਹੈ।ਇਸ ਮੋਕੇ ਐਸ.ਪੀ.ਡੀ. ਵਜੀਰ ਸਿੰਘ, ਐਸ.ਪੀ. ਹੈਡਕੁਆਟਰ ਹਰੀਸ਼ ਦਿਆਮਾ, ਐਸ.ਐਚ.ਓ. ਥਾਣਾ ਸਦਰ ਬਲਾਚੌਰ ਕੰਵਲਜੀਤ ਸਿੰਘ, ਐਸ.ਐਚ.ਓ. ਥਾਣਾ ਸਿਟੀ ਰਜੇਸ਼ ਠਾਕਰ, ਇੰਸਪੈਕਟਰ ਗੁਰਮੁੱਖ ਸਿੰਘ, ਜੋਗਿੰਦਰ ਸਿੰਘ ਐਚ.ਸੀ. ਨਰੇਸ਼ ਕੁਮਾਰ ਐਚ.ਸੀ., ਲੇਖ ਰਾਜ ਐਚ.ਸੀ. ਅਤੇ ਬਹੁ ਗਿਣਤੀ ਇਲਾਕਾ ਵਾਸੀ ਹਾਜਰ ਸਨ।