ਮਾਨਸਾ, 4 ਮਈ (ਜਗਦੀਸ਼ ਬਾਂਸਲ)- ਬੀਤੇ ਦਿਨੀ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਲੋਕ ਸਭਾ ਹਲਕਾ ਬਠਿੰਡਾ ਦੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਕ ਵਿਚ ਚੋਣ ਪ੍ਰਚਾਰ ਕੀਤਾ। ਇਸ ਸੰਬੰਧੀ ਮਾਨਸ਼ਾਹੀਆ ਵਲੋਂ ਮਾਨਸਾ ਹਲਕੇ ਦੇ ਪਿੰਡ ਭਾਈ ਦੇਸਾ , ਰਲਾ , ਜੋਗਾ ਅਤੇ ਅਕਲੀਆ ਆਦਿ ਪਿੰਡਾਂ ਵੀ ਵਿਚ ਨੁਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਰਾਜਾ ਵੜਿੰਗ ਦੇ ਹਕ ਵਿਚ ਭੁਗਤਣ ਲਈ ਲਾਮਬੰਦ ਕੀਤਾ ਗਿਆ , ਜਿਸ ਮਗਰੋਂ ਉਪਰੋਕਤ ਪਿੰਡਾਂ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ‘ਆਪ’ ਦਾ ਸਾਥ ਛਡ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਕ ਵਿਚ ਭੁਗਤਣ ਦਾ ਪ੍ਰਣ ਲਿਆ। ਮਾਨਸ਼ਾਹੀਆ ਨੇ ਸਮੂਹ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਅਕਾਲੀ-ਬੀ.ਜੇ.ਪੀ ਗਠਜੋੜ ਨੂੰ ਹਰਾਉਣ ਲਈ , ਆਪਣੀਆਂ ਵੋਟਾਂ ਵੰਡੀਆਂ ਜਾਣ ਦੀ ਬਜਾਏ ਕਾਂਗਰਸ ਪਾਰਟੀ ਦੇ ਹਕ ਵਿਚ ਇਕ ਜਗ੍ਹਾ ਕੇਂਦਰਿਤ ਕਰਨ ਦੀ ਅਪੀਲ ਕੀਤੀ।ਇਸ ਮੌਕੇ ਮਾਨਸ਼ਾਹੀਆ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਠਿੰਡਾ ਲੋਟ ਸਭਾ ਸੀਟ ਦੀ ਸਥਿਤੀ ਬਹੁਤ ਹੀ ਮਜ਼ਬੂਤ ਹੈ ਅਤੇ ਰਾਜਾ ਵੜਿੰਗ ਇਥੋਂ ਭਾਰੀ ਬਹੁਮਤ ਨਾਲ ਜਿਤ ਹਾਸਲ ਕਰ ਰਹੇ ਹਨ।