ਅਮਲੋਹ, 4 ਮਈ (ਰਣਜੀਤ ਸਿੰਘ ਘੁੰਮਣ)- ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਨੌਜਵਾਨ ਉਮੀਦਵਾਰ ਬਨਦੀਪ ਸਿਘ ਬੰਨੀ ਦੂਲੋਂ ਦਾ ਅਮਲੋਹ ਵਿਖੇ ਚੋਣ ਦਫਤਰ ਖੋਲਿਆ ਗਿਆ ਜਿਸਦਾ ਉਦਘਾਟਨ ਮਜਦੂਰ ਗੁਰਮੀਤ ਸਿੰਘ ਬਦੀਨਪੁਰ ਅਤੇ ਮਜਦੂਰ ਲਖਵੀਰ ਸਿੰਘ ਮਾਜਰੀ ਤੋਂ ਕਰਵਾਕੇ ਨਵੀ ਮਿਸ਼ਾਲ ਪੈਦਾ ਕੀਤੀ ਗਈ ਅਤੇ ਵੱਡੀ ਗਿਣਤੀ ਹਲਕੇ ਦੇ ਵ¦ਟੀਅਰਾਂ ਨੇ ਸਮੂਲੀਅਤ ਕੀਤੀ। ਆਪਣੇ ਸੰਬੋਧਨ ਵਿੱਚ ਉਮੀਦਵਾਰ ਬੰਨੀ ਦੂਲੋਂ ਨੇ ਕਿਹਾ ਕਿ ਪੰਜਾਬ ਝੂਠੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਦਾ ਆਪ ਵ¦ਟੀਅਰ ਅਤੇ ਪੰਜਾਬ ਵਾਸ਼ੀ ਚੌਣਾ ਵਿੱਚ ਹੰਕਾਰ ਤੋੜਨਗੇ ਤਾਂ ਕਿ ਇਹ ਦੁਬਾਰਾ ਤੋਂ ਸੂਬੇ ਦੇ ਲੋਕਾ ਨਾਲ ਝੂਠੇ ਵਾਅਦੇ ਨਾ ਕਰੇ। ਉਨ੍ਹਾ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪੰਜਾਬ ਦੀ ਭੋਲੀ ਭਾਲੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਸਤ੍ਹਾ ਤਾਂ ਹਾਸਿਲ ਕਰ ਲਈ ਸੀ ਪਰ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀ ਹੋਇਆ ਜਿਸਦਾ ਜਵਾਬ ਦੇਣ ਲਈ ਹੁਣ ਪੰਜਾਬ ਵਾਸੀ ਤਿਆਰ ਬੈਠੇ ਹਨ ਉਥੇ ਹੀ ਕਾਂਗਰਸ ਸਰਕਾਰ ਨੇ ਗਰੀਬਾ ਅਤੇ ਕਿਸੇ ਵਰਗ ਲਈ ਕੁੱਝ ਨਹੀ ਕਰਿਆ ਜਿਸ ਕਰਕੇ ਅੱਜ ਪੰਜਾਬ ਦੇ ਲੋਕ ਕਾਂਗਰਸ ਦੇ ਰਾਜ ਵਿੱਚ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪ ਪਾਰਟੀ ਦਾ ਸਾਥ ਦੇਕੇ ਅਕਾਲੀ ਭਾਜਪਾ ਅਤੇ ਕਾਂਰਗਸ ਦੇ ਉਮੀਦਵਾਰਾਂ ਨੂੰ ਚੱਲਦਾ ਕਰਨ ਤਾਂ ਕਿ ਦੇਸ਼ ਬਚਾਇਆ ਜਾ ਸਕੇ। ਇਸ ਮੌਕੇ ਸੂਬਾ ਜਰਨਲ ਸਕੱਤਰ ਨਵਜੋਤ ਜਰਗ, ਜਿਲ੍ਹਾ ਪ੍ਰਧਾਨ ਗੁਰਵਿੰਦਰ ਢਿੱਲੋਂ, ਹਲਕਾ ਇੰਚਾਰਜ ਓਕਾਰ ਚੌਹਾਨ, ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਬੀਬੀ ਸੁਖਵਿੰਦਰ ਕੌਰ, ਮਾਲਵਾ ਜੋਨ ਦੇ ਜਰਨਲ ਸਕੱਤਰ ਪਟੇਲ ਹਾਡਾ ਨੇ ਸੰਬੋਧਨ ਕਰਦਿਆ ਕਿਹਾ ਕਿ ਆਪ ਪਾਰਟੀ ਸੂਬੇ ਵਿਚੋਂ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ ਉਥੇ ਹੀ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਪੜ੍ਹੇ ਲਿਖੇ ਨੌਜਵਾਨ ਉਮੀਦਵਾਰ ਬਨਦੀਪ ਬੰਨੀ ਨੂੰ ਵੀ ਹਲਕੇ ਤੋਂ ਵੱਡੀ ਜਿੱਤ ਦਰਜ ਕਰਵਾਊਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਉਨ੍ਹਾਂ ਆਪ ਵਰਕਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਬੰਨੀ ਦੂਲੋਂ ਨੂ ਜਿਤਾਊਣ ਲਈ ਹਰ ਘਰ ਤੱਕ ਪਹੁੰਚੇ ਕਰਨ ਤਾਂ ਕਿ ਕੇਜਰੀਵਾਲ ਦੇ ਹੱਥ ਹੋਰ ਜਿਆਦਾ ਮਜਬੂਤ ਕੀਤੇ ਜਾ ਸਕਣ। ਇਸ ਮੌਕੇ ਤੇ ਜਸਵੀਰ ਸਿੰਘ ਫੌਜੀ, ਭਾਗ ਸਿੰਘ, ਬੀਬੀ ਕਰਨੈਲ ਕੌਰ, ਬੀਬੀ ਸੁਖਪ੍ਰੀਤ ਕੌਰ, ਨਰਿੰਦਰ ਭਾਟੀਆਂ, ਜਗਦੇਵ ਸਿੰਘ ਅਮਲੋਹ, ਬਲਾਕ ਪ੍ਰਧਾਨ ਕਿਸੋਰ ਚੰਦ ਖੰਨਾ, ਸਿਕੰਦਰ ਸਿਘ ਗੋਗੀ, ਕਰਮ ਸਿੰਘ, ਜਗਜੀਵਨ ਸਿੰਘ ਮੀਡੀਆਂ ਇੰਚਾਰਜ, ਜਰਨੈਲ ਸਿੰਘ ਨੰਬਰਦਾਰ, ਕੁਲਵਤ ਸਿੰਘ, ਭੁਪਿੰਦਰ ਭੂਰੀ, ਛੋਟਾ ਸਿੰਘ ਅਮਲੋਹ, ਬਲਵੀਰ ਸਿੰਘ ਮਾਨ, ਮੁਨੀਸ ਕੁਮਾਰ, ਕਮਲ ਕੁਮਾਰ, ਸਤਵੰਤ ਸਿੰਘ ਕੌਲਗੜ੍ਹ, ਦਵਿੰਦਰ ਸਿੰਘ, ਹਰਜੀਤ ਸਿੰਘ ਬੈਣਾ, ਸੁਖਵਿੰਦਰ ਸਿੰਘ, ਭਾਗ ਸਿਘ, ਸੋਹਣ ਸਿੰਘ, ਕਰਮ ਸਿੰਘ ਖਨਿਆਣ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ ਭੱਦਲਥੂਹਾ, ਅਖਿਲੇਸ ਯਾਦ ਸੰਜੇ, ਰਾਮਪ੍ਰੀਤ, ਮਹਿੰਦਰ ਸਿੰਘ ਵੱਡੀ ਗਿਣਤੀ ਹਲਕਾ ਵਾਸ਼ੀ ਹਾਜ਼ਰ ਸਨ।