ਕਰਤਾਰਪੁਰ ਕੋਰੀਡੋਰ ਲਈ ਜ਼ਮੀਨ ਮਾਲਕਾਂ ਨੂੰ ਕੀਤੀ ਅਦਾਇਗੀ : ਐਸ.ਡੀ.ਐਮ. ਗੁਰਸਿਮਰਨ ਸਿੰਘ

ਗੁਰਦਾਸਪੁਰ, 4 ਮਈ (ਅਰਵਿੰਦਰ ਮਠਾਰੂ)- ਸ੍ਰੀ ਗੁਰਸਿਮਰਨ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ ਕੋਰੀਡਰ ਅਤੇ ਆਈ.ਸੀ .ਪੀ ਲਈ ਐਕਵਾਇਰ ਕੀਤੀ ਜਮੀਨ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਅੱਜ ਕਰੀਬ 12 ਏਕੜ ਜ਼ਮੀਨ ਲਈ ਕਿਸਾਨਾਂ ਨੂੰ ਕਰੀਬ 3 ਕਰੋੜ 63 ਲੱਖ 98 ਹਜਾਰ 624 ਰੁਪਏ ਦੇ ਚੈੱਕ ਵੰਡੇ ਗਏ ਅਤੇ ਫਸਲ ਦੇ ਮੁਆਵਜੇ ਲਈ ਵੀ ਅਦਾਇਗੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਕਰਤਾਰਪੁਰ ਕੋਰੀਡੋਰ ਲਈ ਕਰੀਬ 58 ਏਕੜ ਅਤੇ ਆਈ.ਸੀ.ਪੀ (ਇੰਟਰਨੈਸ਼ਨਲ ਚੈੱਕ ਪੋਸਟ) ਲਈ ਕਰੀਬ 50 ਏਕੜ ਜਮੀਨ ਐਕਵਾਇਰ ਕੀਤੀ ਗਈ ਹੈ। ਉਨਾਂ ਜਮੀਨ ਮਾਲਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਕਿਸਾਨਾਂ ਨੇ ਅਜੇ ਤਕ ਜ਼ਮੀਨ ਦੀ ਅਦਾਇਗੀ ਦੇ ਚੈੱਕ ਪ੍ਰਾਪਤ ਨਹੀ ਕੀਤੇ ਹਨ ਉਹ ਐਸ.ਡੀ.ਐਮ ਦਫਤਰ ਡੇਰਾ ਬਾਬਾ ਨਾਨਕ ਤੋਂ ਪ੍ਰਾਪਤ ਕਰ ਸਕਦੇ ਹਨ। ਜ਼ਮੀਨ ਮਾਲਕਾਂ ਨੂੰ ਜ਼ਮੀਨ ਅਤੇ ਫਸਲ ਦੇ ਮੁਆਵਜੇ ਦੀ ਅਦਾਇਗੀ ਕੀਤੀ ਜਾ ਰਹੀ ਹੈ।

Send this to a friend