ਬੇਲਾ, 3 ਮਈ (ਅਸ਼ੋਕ ਪਾਲ)- ਬੀਤੇ ਦਿਨੀ ਆਲ ਇੰਡੀਆ ਕਾਊਸਿਂਲ ਫਾਰ ਟੈਕਨੀਕਲ ਐਜ਼ੂਕੇਸ਼ਨ, ਨਵੀਂ ਦਿੱਲੀ ਵੱਲੋਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਨੂੰ 5 ਲੱਖ ਦੀ ਗਰਾਂਟ ਜਾਰੀ ਕੀਤੀ ਗਈ। ਇਹ ਗਰਾਂਟ ਕਾਲਜ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਉਣ ਲਈ ਦਿੱਤੀ ਗਈ ਹੈ। ਇਸ ਗਰਾਂਟ ਬਾਰੇ ਦੱਸਦਿਆਂ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਨੇ ਕਿਹਾ ਕਿ ਇਹ ਗ੍ਰਰਾਂਟ ਕਾਲਜ ਵਲੋਂ ਆਉਣ ਵਾਲੇ ਜੁਲਾਈ ਦੇ ਮਹੀਨੇ ਵਿੱਚ ਕਰਵਾਏ ਜਾਣ ਵਾਲੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਲਈ ਵਰਤੀ ਜਾਵੇਗੀ।ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ 15 ਦਿਨ ਚਲੇਗਾ ਅਤੇ ਇਸਦਾ ਵਿਸ਼ਾ ਏ.ਆਈ.ਸੀ.ਟੀ.ਈ. ਵਲੋਂ ਇਨਹਾਨਸਿੰਗ ਮੌਰਲ, ਏਥੀਕਲ ਐਂਡ ਇਸੋਸ਼ਨਲ ਕੰਪੀਟੈਂਸੀਸ ਇੰਨ ਫਾਰਮੇਸੀ ਸਟੂਡੈਂਟਸ ਦ ਨੀਡ ਫਾਰ ਪੈਰਾਡਿਜਮ ਸਿਫਟ ਇੰਨ ਪੈਡਾਗੋਗੀੂ ਨਿਰਧਾਰਿਤ ਕੀਤਾ ਗਿਆ ਹੈ। ਇਹ ਗ੍ਰਾਂਟ ਕਾਲਜ ਨੂੰ ਐਨ.ਬੀ.ਏ. ਵੱਲੋਂ ਐਕਰੀਡੇਟਡ ਹੋਣ ਕਰਕੇ ਮਿਲੀ ਹੈ।ਦੇਸ਼ ਦੇ ਵੱਖੋ- ਵੱਖ ਕਾਲਜਾਂ ਦੇ 40 ਤੋਂ ਵੱਧ ਅਧਿਆਪਕ ਹਿੱਸਾ ਲੈਣਗੇ।ਅੰਤ ਵਿੱਚ ਡਾਇਰੈਕਟਰ ਡਾ. ਸ਼ਰਮਾ ਨੇ ਏ.ਆਈ.ਸੀ.ਟੀ.ਈ ਦਾ ਧੰਨਵਾਦ ਕਰਦਿਆ ਕਿਹਾ ਹਕਿ ਉਹ ਉਮੀਦ ਕਰਦੇ ਹਨ ਕਿ ਇਸ ਵਿੱਚ ਭਾਗ ਲੈਣ ਵਾਲੇ ਅਧਿਆਪਕ ਇਸ ਪ੍ਰੋਗਰਾਮ ਵਿੱਚੋਂ ਬਹੁਤ ਕੁਝ ਸਿੱਖ ਕੇ ਜਾਣਗੇ ਅਤੇ ਕਾਲਜ ਭਵਿੱਖ ਵਿੱਚ ਵੀ ਏ.ਆਈ.ਸੀ.ਟੀ.ਈ ਤੋਂ ਇਹੋ ਜਿਹੇ ਸਹਿਯੋਗ ਦੀ ਆਸ ਰੱਖਦਾ ਹੈ।ਇਸ ਮੌਕੇ ’ਤੇ ਕਾਲਜ ਪ੍ਰੁਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸੰਗਤ ਸਿੰਘ ਲੌਗੀਆ, ਫਾਰਮੇਸੀ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਂਨ ਕੈਪਟਨ ਐਮ.ਪੀ. ਸਿੰਘ, ਪ੍ਰਧਾਨ ਡਾ. ਭਾਗ ਸਿੰਘ ਬੋਲਾ, ਮੈਨੇਜਰ ਪ੍ਰਬੰਧਕ ਕਮੇਟੀ ਸਰਦਾਰ ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਪ੍ਰਬੰਧਕ ਕਮੇਟੀ ਸਰਦਾਰ ਜਗਵਿੰਦਰ ਸਿੰਘ, ਮੈਂਬਰ ਸ. ਦਵਿੰਦਰ ਸਿੰਘ ਜਟਾਣਾ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਬਰਜ਼ ਸਾਹਿਬਾਨਾਂ ਵੱਲੋ ਸੰਸਥਾ ਦੇ ਸਮੂਹ ਸਟਾਫ ਨੂੰ ਇਸ ਉਪਲਬਧੀ ਤੇ ਵਧਾਈ।