Skip to content
Independent perspectives. Global stories.
BREAKING

ਨਰਿੰਦਰ ਮੋਦੀ ਵੱਲੋਂ ਵਾਰਾਣਸੀ ਤੋਂ ਕਾਗਜ਼ ਦਾਖਲ

Share this story

ਵਾਰਾਣਸੀ, 24 ਅਪ੍ਰੈਲ (ਪੀ.ਟੀ)- ਹਜ਼ਾਰਾਂ ਲੋਕਾਂ ਦੀ ਮੌਜੂਦਗੀ ’ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਵਾਰਾਣਸੀ ਲੋਕ ਸਭਾ ਸੀਟ ਤੋਂ ਚੋਣ ਲੜਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੋਦੀ ਅੱਜ ਹੀ ਵਾਰਾਣਸੀ ਪਹੁੰਚੇ ਸਨ। ਉਨ੍ਹਾਂ ਦੇ ਨਾਂਅ ਨੂੰ ਪ੍ਰਸਤਾਵ ਕਰਨ ਵਾਲਿਆਂ ’ਚ ਅਲੱਗ-ਅਲੱਗ ਸਮੂਹਾਂ ਦੇ ਲੋਕ ਸ਼ਾਮਲ ਸਨ। ਮੋਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਵਾਰਾਨਸੀ ਦੀ ਜਨਤਾ ਨੂੰ ਧੰਨਵਾਦ ਕੀਤਾ। ਇਲਾਹਾਬਾਦ ਹਾਈਕੋਰਟ ਦੇ ਸੇਵਾ ਮੁਕਤ ਜੱਜ ਗਿਰੀਧਰ ਮਾਲਵੀਯ ਸਮੇਤ ਕਈ ਹੋਰ ਲੋਕ ਮੋਦੀ ਦੇ ਨਾਮਜ਼ਦਗੀ ਦੇ ਪ੍ਰਸਤਾਵਕ ਸਨ। ਮੋਦੀ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕਰਨ ਤੋਂ ਪਹਿਲਾਂ ਰੋਡ ਸ਼ੋਅ ਵੀ ਕੀਤਾ।

WRITTEN BY