ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਹ ਸੀ. ਡੀ. ਅੱਜ ਪ੍ਰੈ¤ਸ ਕਾਨਫਰੰਸ ਵਿੱਚ ਰਿਲੀਜ਼ ਕੀਤੀ ਹੈ ਜਿਸ ਵਿੱਚ ਸਪੱਸ਼ਟ ਰੂਪ ਵਿੱਚ ਕੈਪਟਨ ਅਮਰਿੰਦਰ ਸਿੰਘ ਭਾਰਤੀ ਫੌਜ ਦੇ ਉਸ ਜਨਰਲ ਨੂੰ ਸਨਮਾਨਿਤ ਕਰ ਰਹੇ ਹਨ ਜਿਸ ਨੇ 6 ਜੂਨ 1984 ਨੂੰ ਭਾਰਤੀ ਫੌਜਾਂ ਦੀ ਅਗਵਾਹੀ ਕਰਦਿਆਂ ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕੀਤੀ ਸੀ ਜਿਸ ਹਮਲੇ ਵਿੱਚ ਹਜ਼ਾਰਾਂ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ ਛੋਟੇ ਬੱਚਿਆ, ਬੀਬੀਆ, ਬਜੁਰਗਾਂ ਨੂੰ ਵੀ ਨਹੀ ਬਖਸਿਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਹਰਮਿੰਦਰ ਸਾਹਿਬ ਨੂੰ ਵੀ ਕਈ
ਗੋਲੀਆ ਲੱਗੀਆ ਸਨ ਸਿੱਖ ਰੈਫ ਰੈਸ ਲਾਇਬਰੇਰੀ ਲੁੱਟ ਲਈ ਗਈ ਸੀ। ਅੱਜ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਉਪਰੋਕਤ ਸੀ.ਡੀ ਜਾਰੀ ਕਰਦਿਆ ਕਿਹਾ ਕਿ 22 ਅਪ੍ਰੈਲ 2006 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆ ਜੇ.ਡਬਲਯੂ ਮੇਰੀਅਟ ਹੋਟਲ ਮੁੰਬਈ ਵਿਖੇ ਸਾਬਕਾ ਜਨਰਲ ਆਰ ਐਸ ਦਿਆਲ ਨੂੰ ਸਨਮਾਨਿਤ ਕੀਤਾ ਤੇ ਘੁੱਟ ਕੇ ਜੱਫੀ ਪਾਕੇ ਉਸ ਦਾ ਸਟੇਜ ਤੋਂ ਨਿੱਘਾ ਸਵਾਗਤ ਕੀਤਾ ਇਸ ਵੇਲੇ ਉਹਨਾਂ ਦੇ ਨਾਲ ਮਜੂੌਦਾ ਪੰਜਾਬ ਪ੍ਰਦੇਸ ਪ੍ਰਧਾਨ ਕਾਗਰਸ ਸ੍ਰ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਵੀ ਨਾਲ ਨਜਰ ਆ ਰਹੇ ਹਨ। ਉਹਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਵਕਤ ਜਨਰਲ ਦਿਆਲ ਨੂੰ ਸਨਮਾਨਿਤ ਕਰ ਰਹੇ ਸਨ ਤਾ ਸਟੇਜ ਤੋਂ ਜਨਰਲ ਦਿਆਲ ਦੀ ਇਹ ਕਹਿ ਕੇ ਜੋਰਦਾਰ ਪ੍ਰਸੰਸਾ ਕੀਤੀ ਜਾ ਰਹੀ ਸੀ ਕਿ ਇਹ ਉਹੀ ਜਰਨੈਲ ਨੇ ਜਿਸ ਨੇ ਦੇਸ਼ ਦੀਆ ਅੰਦਰੂਨੀ ਤੇ ਬਾਹਰੀ ਸਰਹੱਦਾ ਤੇ ਰੱਖਿਆ ਕੀਤੀ ਤੇ ਦੇਸ਼ ਦੇ ਨੌਜਵਾਨ ਉਸ ਤੇ ਗਰਵ ਕਰਦੇ ਹਨ। ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਜਿਸ ਜਨਰਲ ਦਿਆਲ ਦੇ ਅੰਤਿਮ ਅਰਦਾਸ ਭੋਗ ਲਈ ਕਿਸੇ ਵੀ ਗੁਰਦੁਆਰਾ ਕਮੇਟੀ ਨੇ ਜਗਾ ਨਹੀ ਦਿੱਤੀ ਉਸ ਜਨਰਲ ਨੂੰ ਕੈਪਟਨ ਬੜੇ ਫ਼ਖਰ ਨਾਲ ਸਨਮਾਨਿਤ ਕਰਦੇ ਨਜਰ ਆ ਰਹੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਨਿੰਰਕਾਰੀਆਂ ਦੇ ਡੇਰੇ ਗਏ ਸਨ ਹੁਣ ਖੁਦ ਇੱਕ ਕਾਤਲ ਜਰਨੈਲ ਨੂੰ ਸਨਮਾਨਿਤ ਕਰਦੇ ਨਜਰ ਆ ਰਹੇ ਹਨ,ਜੋ ਕਿ ਸਿੱਖ ਕੌਮ ਨੂੰ ਸਿੱਧਾ ਚੈਲਿੰਜ ਹੈ। ਉਹਨਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਕਾਗਰਸ ਅਤੇ ਬੀ.ਜੇ.ਪੀ ਅਕਾਲੀ ਦਲ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਲਈ ਬਰਾਬਰ ਦੇ ਦੋਸ਼ੀ ਹਨ ਲੇਕਿਨ ਕੈਪਟਨ ਅਮਰਿੰਦਰ ਸਿੰਘ ਦਾ ਅਸਲ ਕਿਰਦਾਰ ਸਾਹਮਣੇ ਆ ਚੁੱਕਾ ਹੈ ਜਿਸ ਦਾ ਸਪੱਸ਼ਟੀਕਰਨ ਕੈਪਟਨ ਅਮਰਿੰਦਰ ਸਿੰਘ ਨੂੰ ਸਾਫ ਤੇ ਸਪੱਸ਼ਟ ਸ਼ਬਦਾ ਵਿੱਚ ਦੇਣਾ ਚਾਹੀਦਾ ਹੈ ਉਹਨਾਂ ਬੇ ਜੇ ਪੀ ਨੇਤਾ ਐਲ ਕੇ ਅਡਵਾਨੀ ਨੂੰ ਵੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਦਾ ਦੋਸ਼ੀ ਮੰਨਦਿਆ ਅਕਾਲੀ ਦਲ (ਬਾਦਲ) ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਕਿ ਜੋ ਲੈਟਰ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੋਗੋਵਾਲ ਵੱਲੋ ਸੈਂਟਰ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਬਾਰੇ ਲਿਖੇ ਸਨ ਉਹਨਾਂ ਬਾਰੇ ਵੀ ਸਪੱਸ਼ਟੀਕਰਨ ਦਿੱਤਾ ਜਾਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਕੇ ਸਿੱਖ ਨਸਲਕੁਸ਼ੀ ਦੇ ਪੀੜਤ ਪ੍ਰੀਵਾਰਾ ਦੇ ਅੱਲੇ ਜਖਮਾਂ ਤੇ ਲੂਣ ਛਿੜਕਿਆ ਸੀ।



