Skip to content
Independent perspectives. Global stories.
BREAKING

ਚੋਰਾਂ ਵੱਲੋਂ ਟਰਾਂਸਫਾਰਮਰਾਂ ‘ਚੋਂ ਕੀਮਤੀ ਤਾਂਬਾ ਤੇ ਤੇਲ ਚੋਰੀ

Share this story

ਮਾਛੀਵਾੜਾ ਸਾਹਿਬ 18 ਜੁਲਾਈ-ਕਰਮਜੀਤ ਸਿੰਘ ਆਜ਼ਾਦ-ਕੱਲ੍ਹ ਰਾਤ ਚੋਰਾਂ ਵੱਲੋਂ ਪਿੰਡ ਜਾਤੀਵਾਲ ਦੇ ਖੇਤਾਂ ਵਿਚੋਂ ਦੋ ਟਰਾਂਸਫਾਰਮਰਾਂ ਨੂੰ ਤੋੜ ਕੇ ਉਨ੍ਹਾਂ ਵਿਚੋਂ ਕੀਮਤੀ ਤਾਂਬਾ ਤੇ ਤੇਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
transformer
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਜਾਤੀਵਾਲ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਚੋਰਾਂ ਵੱਲੋਂ ਜੁਲ਼ਫਗੜ੍ਹ ਨੂੰ ਜਾਂਦੇ ਰਾਸਤੇ ਵਿਚ ਪੈਂਦੀ ਉਨਾਂ ਦੀ ਜਮੀਨ ਅਤੇ ਨਾਲ ਹੀ ਮਾਸਟਰ ਅਵਤਾਰ ਸਿੰਘ ਦੀ ਜਮੀਨ ਵਿਚ ਲੱਗੇ ਦੋ ਟਰਾਂਸਫਾਰਮਰਾਂ ਨੂੰ ਤੋੜ ਕੇ ਕੀਮਤੀ ਤਾਂਬਾ ਤੇ ਤੇਲ ਚੋਰੀ ਕਰ ਲਿਆ ਜਦਕਿ ਟਰਾਂਫਾਰਮਰਾਂ ਦੇ ਖੋਲ ਉਥੇ ਹੀ ਛੱਡ ਗਏ। ਇਸੇ ਤਰ੍ਹਾਂ ਹੀ ਪਿੰਡ ਸ਼ੇਰੀਆਂ ਦੇ ਸਮਸ਼ਾਨਘਾਟ ਨੇੜੇ ਬਣੀ ਪਾਣੀ ਵਾਲੀ ਟੈਂਕੀ ਨੂੰ ਸਪਲਾਈ ਕਰਨ ਵਾਲੇ ਟਰਾਂਫਾਰਮਰ ਨੂੰ ਤੋੜ ਕੇ ਚੋਰਾਂ ਨੇ ਤਾਰਾਂ ਅਤੇ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਪਿੰਡਾਂ ਵੱਲੋਂ ਸਥਾਨਕ ਪੁਲੀਸ ਥਾਣੇ ਵਿਚ ਇਨ੍ਹਾਂ ਚੋਰੀਆਂ ਸਬੰਧੀ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਨਾਲ ਹੀ ਪਾਵਰਕਾਮ ਨੂੰ ਵੀ ਸੂਚਿਤ ਕਰ ਦਿੱਤਾ ਹੈ।

WRITTEN BY