ਮਾਮਲਾ ਗੋਡਿਆਂ ’ਚ ਡਿੱਗ ਕੇ ਲਿਆਂਦੇ ਬਲਵੀਰ ਸਿੱਧੂ ਨੂੰ ਹਰ ਥਾਂ ਅਖੋਂ ਪਰੋਖੇ ਕੀਤੇ ਜਾਣ ਦਾ
ਤਲਵੰਡੀ ਸਾਬੋ, 1 ਮਈ (ਰਾਮ ਰੇਸ਼ਮ ਨਥੇਹਾ)- ਪਿਛਲੇ ਦਿਨੀਂ ਬਠਿੰਡਾ ਵਿਖੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਜਿਸ ਸ਼ਖ਼ਸ ਦੇ ਗੋਡਿਆਂ ਵਿਚ ਡਿਗ ਕੇ ਕਾਂਗਰਸ ਪਾਰਟੀ ਵਿਚ ਦੁਬਾਰਾ ਸ਼ਾਮਿਲ ਕੀਤੇ ਜਾਣ ਮੌਕੇ ਉਸ ਨੂੰ ਸਿਜਦਾ ਕੀਤਾ ਗਿਆ ਸੀ,
ਹੁਣ ਕਿਹੜੀਆਂ ਪਰਸਥਿਤੀਆਂ ਹਨ ਜਿਨ੍ਹਾਂ ਦੇ ਚਲਦਿਆਂ ਠਜੇਠ ਕੋਲੋਂ ਘੁੰਡ ਕਢਦੀ ਨੰਗਾ ਰਖਦੀ ਕਲਿਪ ਵਾਲਾ ਪਾਸਾਠ ਵਰਗੀਆਂ ਕਿਸੇ ਪੰਜਾਬੀ ਗੀਤ ਦੀਆਂ ਪਗਤੀਆਂ ਵਾਂਗ ਉਸ ਨੂੰ ਹੁਣ ਹਰ ਜਲਸੇ ਹੀ ਨਹੀਂ ਸਗੋਂ ਤਲਵੰਡੀ ਸਾਬੋ ਦੇ ਸ਼ਹਿਰੀ ਚੋਣ ਜਲਸੇ ਵਿਚ ਵੀ ਪਿਛੇ ਧਕੀ ਰਖ ਕੇ ਰਾਜਸੀ ਘੁੰਡ ਨੂੰ ਵਰਕਰਾਰ ਰਖਦਿਆਂ ਹੋਰਨਾਂ ਲਈ ਕਲਿਪ ਵਾਲਾ ਪਾਸਾ ਨੰਗਾ ਰਖਿਆ ਜਾ ਰਿਹਾ ਹੈ। ਉਪਰ ਜ਼ਿਕਰ ਕੀਤਾ ਗਿਆ ਸ਼ਖ਼ਸ ਕੋਈ ਹੋਰ ਨਹੀਂ ਸਗੋਂ ਤਲਵੰਡੀ ਸਾਬੋ ਵਾਲਾ ਉਹ ਬਲਬੀਰ ਸਿੰਘ ਸਿਧੂ ਹੀ ਹੈ, ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਿਸ ਨਾਲ ਸਹੇੜੇ ਵਿਰੋਧ ਦੀ ਵਜ੍ਹਾ ਕਰਕੇ ਹੀ ਤਲਵੰਡੀ ਸਾਬੋ ਤੋਂ ਕਾਂਗਰਸੀ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੀ ਵੋਟਾਂ ਖੁਣੋਂ ਠਖਾਲੀ ਘੋੜੀ ਹਿਣਕਦੀਠ ਰਹਿ ਗਈ ਸੀ।ਇਸ ਤਥ ਤੋਂ ਤਾਂ ਸ਼ਾਇਦ ਕੋਈ ਵੀ ਇਨਕਾਰ ਨਹੀਂ ਕਰੇਗਾ ਕਿ ਛੇ ਸਾਲ ਪਹਿਲਾਂ ਅਕਾਲੀ ਰਾਜ ਵੇਲੇ ਹੋਈਆਂ ਪੰਚਾਇਤੀ ਚੋਣਾਂ ਵਿਚ ਜੇਕਰ ਅਸੀ ਪ੍ਰਤੀਸ਼ਤ ਤੋਂ ਵਧ ਪਿੰਡਾਂ ਦੀਆਂ ਪੰਚਾਇਤਾਂ ਉਪਰ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੋ ਗਿਆ ਸੀ ਤਾਂ ਬਾਕੀ ਪੰਜਾਬ ਵਿਚ ਕੁਝ ਵੀ ਹੋਇਆ ਹੋਵੇ,ਹਲਕਾ ਤਲਵੰਡੀ ਸਾਬੋ ਚ ਮੁਖ ਰੂਪ ਵਿਚ ਇਸ ਦਾ ਸਿਹਰੁ ਲੋਕ ਉਸ ਸ ਸਿਧੂ ਦੇ ਸਿਰ ਹੀ ਬਨਦੇ ਰਹੇ ਹਨ ਜਿਸਨੂ ਉਸ ਮੌਕੇ ਇਥੋਂ ਅਕਾਲੀਆਂ ਵਲੋਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ।
ਉਂਝ ਵੀ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਹੀ ਨਹੀਂ ਸਗੋਂ ਇਸ ਤੋਂ ਬਾਹਰ ਤਕ ਵੀ ਪਿੰਡਾਂ ਦੀ ਜਜ਼ਬਾਤੀ ਮੁੰਡੀਹਰ ਭਾਵੇਂ ਕਿਸੇ ਵੇਲੇ ਕਿਸੇ ਨਾਲ ਵੀ ਕਿਉਂ ਨਾ ਹੋ ਤੁਰਦੀ ਰਹੀ ਹੋਵੇ ਪਰ ਨੇਕ ਸੋਚਣੀ ਅਤੇ ਸਾਊ ਸੁਭਾਅ ਵਾਲੇ ਅਧ ਖੜ੍ਹਾਂ ਤੋਂ ਲੈ ਕੇ ਪਿੰਡਾਂ ਦੇ ਬਜ਼ੁਰਗਾਂ ਦੀ ਬਹੁਤਾਤ ਅਜ ਵੀ ਸ ਬਲਬੀਰ ਸਿੰਘ ਸਿਧੂ ਨੂੰ ਇਕ ਸਤਿਕਾਰਤ ਆਗੂ ਵਜੋਂ ਸਤਿਕਾਰ ਦਿੰਦੀ ਹੈ।ਸਿਆਣੇ ਤੇ ਸੁਹਿਰਦ ਲੋਕਾਂ ਦਾ ਅਜ ਵੀ ਇਹ ਮੰਨਣਾ ਹੈ ਕਿ ਭਾਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਸਮੁਚੇ ਮਾਲਵੇ ਅੰਦਰ ਆਮ ਆਦਮੀ ਪਾਰਟੀ ਦੀ ਲਖ ਹਨੇਰੀ ਚਲ ਰਹੀ ਸੀ ਪਰ ਜੇਕਰ ਤਲਵੰਡੀ ਸਾਬੋ ਹਲਕੇ ਦੀਆਂ ਪ੍ਰਸਥਿਤੀਆਂ ਨੂੰ ਕਾਂਗਰਸ ਪਾਰਟੀ ਵਲੋਂ ਉਸ ਵੇਲੇ ਵੀ ਨੀਝ ਲਾ ਕੇ ਤਕ ਲਿਆ ਜਾਂਦਾ ਤਾਂ ਘਟੋ ਘਟ ਅਜ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਤੇ ਨਤੀਜਾ ਸ਼ਾਇਦ ਬਦਲਿਆ ਜਾ ਸਕਦਾ ਸੀ।
ਇਹ ਖ਼ਬਰ ਲਿਖਣ ਵੇਲੇ ਤਕ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦੀ ਚੋਣ ਮੁਹਿੰਮ ਅਤੇ ਪ੍ਰਚਾਰ ਕਾਫੀ ਤੇਜ਼ੀ ਫੜ ਚੁਕਾ ਹੈ ।ਹੋਰਨਾਂ ਵਿਧਾਨ ਸਭਾ ਹਲਕਿਆਂ ਵਾਂਗ ਹਲਕਾ ਤਲਵੰਡੀ ਸਾਬੋ ਦੇ ਜਿਨ੍ਹਾਂ ਦਰਜਨਾਂ ਪਿੰਡਾਂ ਵਿਚ ਰਾਜਾ ਵੜਿੰਗ ਦੀ ਕਾਂਗਰਸ ਪਾਰਟੀ ਵਲੋਂ ਚੋਣ ਜਲਸੇ ਕਰਵਾਏ ਗਏ ਹਨ ਉਨ੍ਹਾਂ ਪਿੰਡਾਂ ਦੇ ਨੇਕ ਸੋਚਣੀ ਅਤੇ ਸਾਊ ਸੁਭਾਅ ਵਾਲੇ ਸੁਚੇਤ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਨ ਅਤੇ ਇਸ ਹਲਕੇ ਤੋਂ ਚੋਣ ਲੜ ਰਹੇ ਉਸ ਦੇ ਉਮੀਦਵਾਰ ਨੂੰ ਵਿਰੋਧੀ ਉਮੀਦਵਾਰਾਂ ਖ਼ਾਸ ਕਰਕੇ ਔਰਤ ਉਮੀਦਵਾਰਾਂ ਪ੍ਰਤੀ ਤਤੇ ਬੋਲ ਬੋਲਣੇ ਘਟ ਕਰਕੇ ਚੋਣ ਪ੍ਰਚਾਰ ਵਿਚ ਲਗੀ ਆਪਣੀ ਪਾਰਟੀ ਦੇ ਆਗੂਆਂ ਦੀ ਦਰਜਾ ਬ ਦਰਜਾ ਮੈਰਿਟ ਦਾ ਖਿਆਲ ਰਖ ਕੇ ਅਗੇ ਵਧਣਾ ਚਾਹੀਦੈ, ਨਹੀਂ ਤਾਂ ਫਿਰ ਕਈ ਵਾਰ ਜਿਤੀ ਜਿਤਾਈ ਬਾਜ਼ੀ ਵੀ ਹੁਰਰ ਹੁੰਦਿਆਂ ਦੇਰ ਨਹੀਂ ਲਗਿਆ ਕਰਦੀ।ਚੇਤੇ ਰਹੇ ਕਿ ਰਾਜਾ ਵੜਿੰਗ ਆਪਣੀ ਵਿਰੋਧੀ ਅਕਾਲੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂ¤ੰ ਇਕ ਤੋਂ ਵਧ ਵਾਰ ਗਰੀਬ ਦੇ ਨਲਕੇ ਹੇਠਾਂ ਨਹਾ ਕੇ ਵਿਖਾਉਣ ਵਰਗੀ ਚੁਣੌਤੀ ਦੇ ਚੁਕੇ ਹਨ, ਸਭਿਅਕ ਤੌਰ ਤੇ ਜਿਸ ਨੂੰ ਸਾਊ ਸੋਚਣੀ ਵਾਲੇ ਮਨੁਖ ਪਸੰਦ ਨਹੀਂ ਕਰਦੇ।
ਸੁਚੇਤ ਲੋਕਾਂ ਦਾ ਮੰਨਣਾ ਹੈ ਕਿ ਵਿਰੋਧੀਆਂ ਖ਼ਾਸ ਤੌਰ ਤੇ ਵਿਰੋਧੀ ਔਰਤ ਉਮੀਦਵਾਰਾਂ ਪ੍ਰਤੀ ਵਰਤੀ ਤਤੀ ਸ਼ਬਦਾਵਲੀ ਵਾਲਾ ਜੁਬਾਨ ਦਾ ਰੋਗ ਵੀ ਬਣੀਆਂ ਬਣਾਈਆਂ ਸੇਵੀਆਂ ਉਪਰ ਲੂਣ ਧੂੜ ਸਕਦਾ ਹੈ।