ਪਿੰਡ ਪੰਡੋਰੀ ਵੜੈਚ ’ਚ 3 ਸਾਲਾ ਬੱਚੇ ਦੀ ਬਲੀ

ਜੰਡਿਆਲਾ ਗੁਰੂ, 29 ਅਪ੍ਰੈਲ(ਵਰੁਣ ਸੋਨੀ)- ਅੱਜ ਇਕ ਦਰਦ ਭਰੀ ਕਹਾਣੀ ਪਿੰਡ ਪੰਡੋਰੀ ਵੜੈਚ ਵਿਖੇ ਵਾਪਰੀ ਪੰਜਾਬ ਵਿਚ ਕਈ ਘਟਨਾਵਾਂ ਸੁਣ ਕਰ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਅਜ ਜੋ ਘਟਨਾ ਵਾਪਰੀ ਹੈ ਉਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਦਰਅਸਲ ਕਲ੍ਹ ਇਕ ਬਚਾ ਅਗਵਾ ਹੋਇਆ ਸੀ ਬਚੇ ਨੂੰ ਅਗਵਾ ਕਰਨ ਵਾਲਾ ਪਿੰਡ ਪੰਡੋਰੀ ਵੜੈਚ ਦਾ ਹੀ ਰਹਿਣ ਵਾਲਾ ਬਿਟੂ ਨਾਮ ਦਾ ਤਾਂਤਰਿਕ ਨਿਕਲਿਆ ਜੋ ਤੇਜਪਾਲ ਨਾਮ ਦਾ ਬਚਾ ਉਮਰ ਤਿੰਨ ਸਾਲ ਦਾ ਬਾਹਰ ਗਲੀ ਵਿਚ ਖੇਡ ਰਿਹਾ ਸੀ ਗਲੀ ਵਿਚ ਖੇਡਦੇ ਹੋਏ ਬਚੇ ਨੂੰ ਬਿਟੂ ਤਾਂਤਰਿਕ ਨੇ ਅਗਵਾ ਕਰ ਲਿਆ ਜੋ ਤਾਂਤਰਿਕ ਤੇਜਪਾਲ ਦੇ ਗਵਾਂਡ ਹੀ ਰਹਿੰਦਾ ਸੀ!ਤੇ ਤੇਜਪਾਲ ਦੀ ਬਿਟੂ ਤਾਂਤਰਿਕ ਨੇ ਬਲੀ ਦੇ ਦਿਤੀ!ਤੇ ਤੇਜਪਾਲ ਦੀ ਲਾਸ਼ ਪਿੰਡ ਵਿਚ ਇਕ ਬਣ ਰਹੀ ਕਾਲੋਨੀ ਦੇ ਪਲਾਟਾਂ ਵਿਚੋਂ ਮਿਲੀ। ਬਿਟੂ ਤਾਂਤਰਿਕ ਪਾਖੰਡੀ ਨੂੰ ਜੰਮੂ ਦੇ ਨੇੜਿਓਂ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Send this to a friend