ਪਠਾਨਕੋਟ, 23 ਅਪ੍ਰੈਲ (ਵਿਸ਼ਵ ਵਾਰਤਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ, ਜਿਸਦਾ ਸੂਬੇ ਦੇ ਸਮਾਜਿਕ ਵਿਕਾਸ ਦੇ ਅੰਕੜੇ ਸਾਥ ਨਹੀਂ ਦਿੰਦੇ। ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਬਾਜਵਾ, ਜਿਹੜੇ ਇਥੋਂ ਮੁੜ ਚੋਣ ਲੜ ਰਹੇ ਹਨ, ਨੇ ਆਪਣੇ ਵਿਰੋਧੀ ਅਕਾਲੀ ਭਾਜਪਾ ਉਮੀਦਵਾਰ ਵਿਨੋਦ ਖੰਨਾ ਤੋਂ ਸਵਾਲ ਕੀਤਾ ਹੈ ਕਿ ਜਿਹੜੇ ਪਹਿਲਾਂ ਲਗਾਤਾਰ ਤਿੰਨ ਵਾਰ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਨੇ ਖੰਨਾ ਨੂੰ ਸਕੂਲ ਛੱਡਣ, ਉਦਯੋਗਾਂ ਦੇ ਬੰਦ ਹੋਣ ਤੇ ਬੇਰੁਜ਼ਗਾਰੀ ਬਾਰੇ, ਵਿਸ਼ੇਸ਼ ਕਰਕੇ ਗੁਰਦਾਸਪੁਰ ਜ਼ਿਲ੍ਹੇ ਸਬੰਧੀ ਆਪਣੀ ਸਰਕਾਰ ਦਾ ਪੱਖ ਰੱਖਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਰ.ਟੀ.ਆਈ
ਐਕਟ ਤਹਿਤ ਡਾ. ਜਸਦੀਪਕ ਸਿੰਘ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ 2005 ’ਚ ਗੁਰਦਾਸਪੁਰ ਇੰਪਲੋਯਮੇਂਟ ਐਕਸਚੇਂਜ ’ਚ ਰਜਿਸਟਰ ਬੇਰੁਜ਼ਗਾਰਾਂ ਦੀ ਗਿਣਤੀ 8425 ਸੀ, ਜਿਹੜੀ ਅਗਲੇ ਸਾਲ 8741 ’ਤੇ ਪਹੁੰਚ ਗਈ। ਇਹ ਅੰਕੜਾ 2012 ’ਚ 5729 ਸੀ। ਉਨ੍ਹਾਂ ਨੇ ਕਿਹਾ ਕਿ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ’ਚੋਂ ਬਾਹਰ ਰੱਖਿਆ ਗਿਆ ਹੈ। ਇਸੇ ਤਰ੍ਹਾਂ, ਸਿਰਫ ਗੁਰਦਾਸਪੁਰ ਇੰਪਲੋਯਮੇਂਟ ਐਕਸਚੇਂਜ ਦੇ ਰਿਕਾਰਡ ਮੁਤਾਬਿਕ 2004 ’ਚ ਸਿਰਫ 36 ਵਿਅਕਤੀਆਂ ਨੂੰ ਰੋਜ਼ਗਾਰ ਮਿਲਿਆ। ਇਹ ਅੰਕੜੇ 2012 ਲਈ 26 ਤੇ 2013 ਲਈ 29 ਦੇ ਰੂਪ ’ਚ ਘੱਟ ਹਨ। ਸਿਰਫ 2011 ’ਚ ਹੀ 151 ਬੇਰੁਜ਼ਗਾਰ ਨੌਜਵਾਨ ਹੀ 2011 ਇੰਪਲੋਯਮੇਂਟ ਐਕਸਚੇਂਜ ਦੇ ਲਾਈਵ ਰਜਿਸਟਰ ’ਚ ਸਨ, ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ। ਇਹ ਹਾਲਤ ਗੰਭੀਰ ਹੈ।
ਉਨ੍ਹਾਂ ਨੇ ਸਕੂਲ ਛੱਡਣ ਦੇ ਮਾਮਲਿਆਂ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਕੁਝ ਜ਼ਿਲ੍ਹਿਆਂ ਦਾ ਹਾਲ ਹੈਰਾਨੀਜਨਕ ਹੈ। ਇਹ ਗੁਰਦਾਸਪੁਰ ਦੇ ਮਾਮਲੇ ’ਚ 2010-11 ’ਚ 8.49 ਪ੍ਰਤੀਸ਼ਤ, 2011-12 ’ਚ 8.6 ਤੇ 2012-13 ’ਚ 5.19 ਪ੍ਰਤੀਸ਼ਤ ਸੀ। ਮੁਕਤਸਰ ਜ਼ਿਲ੍ਹਾ ਜਿਸ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਬੰਧ ਰੱਖਦੇ ਹਨ, ’ਚ ਸਕੂਲ ਛੱਡਣ ਦੀ ਦਰ 2010-11 ’ਚ 13.97 ਤੇ 2013-14 ’ਚ 9.75 ਬਹੁਤ ਜ਼ਿਆਦਾ ਸੀ। ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਦੀ ਨੁਮਾਇੰਦਗੀ ਵਾਲੇ ਬਠਿੰਡਾ ’ਚ 2010-11 ’ਚ 13.02 ਪ੍ਰਤੀਸ਼ਤ ਸੀ। ਲੋਕਾਂ ਨੂੰ ਪੁੱਛਣ ਦਾ ਅਧਿਕਾਰ ਹੈ ਕਿ ਇੰਨੇ ਸਾਲਾਂ ਤੋਂ ਉਹ ਕਿਥੇ ਸਨ ਤੇ ਜਿਹੜੇ ਇਥੇ ਫਿਰ ਆ ਗਏ ਹਨ, ਕਿਉਂਕਿ ਪਾਰਟੀ ਨੂੰ ਇਥੋਂ ਖੜ੍ਹਾ ਕਰਨ ਵਾਸਤੇ ਕੋਈ ਯੋਗ ਉਮੀਦਵਾਰ ਨਾ ਲੱਭਿਆ। ਬਾਜਵਾ ਨੇ ਪਠਾਨਕੋਟ ’ਚ ਨੰਗਲ ਭੂਰ ਦਾ ਦੌਰਾ ਕੀਤਾ, ਸੁਜਾਨਪੁਰ ’ਚ ਰੋਡ ਸ਼ੋਅ ਕੱਢਿਆ, ਰਾਣੀਪੁਰ ਤੇ ਸ਼ਾਹਪੁਰ ਕੰਡੀ ’ਚ ਪ੍ਰਚਾਰ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਰਮਨ ਭੱਲਾ, ਅਨਿਲ ਵਿਜ ਜ਼ਿਲ੍ਹਾ ਕਾਂਗਰਸ ਪ੍ਰਧਾਨ, ਵਿਨੈ ਮਹਾਜਨ, ਨਰੇਸ਼ ਪੁਰੀ, ਅਸ਼ੋਕ ਸ਼ਰਮਾ, ਅਨਿਲ ਦਾਰਾ, ਰਾਣਾ ਰੰਧਾਵਾ, ਡੀ.ਆਰ. ਪਾਸੀ ਸਾਬਕਾ ਬਲਾਕ ਪ੍ਰਧਾਨ, ਰਵੀ, ਡਾ. ਪਾਲੀ, ਕਪਿਲ ਸ਼ਰਮਾ ਪ੍ਰਧਾਨ, ਤਿਰਲੋਕ ਰਾਜ ਬਾਵਾ, ਭਾਰਤ ਭੂਸ਼ਣ, ਰਾਜ ਕੁਮਾਰ ਸ਼ਰਮਾ, ਲਾਡੀ, ਤਰਸੇਮ ਸਿੰਘ ਪਠਾਨ, ਰਜਿੰਦਰ, ਦੇਸ ਰਾਜ, ਡਾ. ਟੇਕ ਚੰਦ, ਆਸ਼ਾ ਸ਼ਰਮਾ, ਪ੍ਰਕਾਸ਼ ਚੰਦ ਪ੍ਰਧਾਨ, ਰਾਮ ਸਰੂਪ, ਜੋਗਿੰਦਰ ਪਾਲ, ਰਣਧੀਰ ਬਿੱਟਾ, ਨਰੇਸ਼ ਕੁਮਾਰ, ਸਰਪੰਚ ਰਜਿੰਦਰ ਸਿੰਘ, ਲਖਵਿੰਦਰ ਸਿੰਘ, ਕਮਲਪ੍ਰੀਤ ਕੌਰ ਸਾਬਕਾ ਸਰਪੰਚ ਵੀ ਮੌਜ਼ੂਦ ਰਹੇ।



