Skip to content
Independent perspectives. Global stories.
BREAKING

ਬਸਪਾ ਵੱਲੋਂ ਵਾਲੀਆ ਦੇ ਹੱਕ ’ਚ ਦਿਹਾਤੀ ਖੇਤਰਾਂ ਵਿੱਚ ਰੋਡ ਸ਼ੋਅ

Share this story

image ਅੰਮ੍ਰਿਤਸਰ, 23 ਅਪ੍ਰੈਲ (ਮਨਿੰਦਰ ਸਿੰਘ ਗੋਰੀ)-ਲੋਕ ਸਭਾ ਚੋਣਾਂ ਵਿੱਚ ਮਿਲ ਰਹੇ ਭਾਰੀ ਲੋਕ ਸਮਰਥਨ ਦੇ ਮੱਦੇਨਜ਼ਰ  ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਦੇ ਲੋਕ ਸਭਾ ਉਮੀਦਵਾਰ ਸ. ਪ੍ਰਦੀਪ ਸਿੰਘ ਵਾਲੀਆ ਦੇ ਹੱਕ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਦਾ ਅਯੋਜਨ ਕੀਤਾ ਗਿਆ। ਪਾਰਟੀ ਜਨਰਲ ਸਕੱਤਰ ਸ੍ਰੀ ਰਵਿੰਦਰ ਹੰਸ, ਗੁਰਬਖਸ਼ ਮਹੇ, ਮਨਜੀਤ ਸਿੰਘ ਅਟਵਾਲ, ਸਤਪਾਲ ਸਿੰਘ ਪਖੋਕੇ, ਮਨਜੀਤ ਸਿੰਘ ਜੇ.ਈ., ਸੁਰਜੀਤ ਸਿੰਘ ਭੈਲ, ਬੀਬੀ ਸੁਖਵੰਤਜੀਤ ਕੌਰ, ਸੁਖਦੇਵ ਕੁਮਾਰ, ਸਵਰਨ ਸਿੰਘ, ਹਰਜੀਤ ਸਿੰਘ ਅਬਦਾਲ, ਬਲਵਿੰਦਰ ਸਿੰਘ ਤੁੰਗ ਦੀ ਅਗਵਾਈ ਵਿੱਚ ਇਸ ਰੋਡ ਸ਼ੋਅ ਦੀ ਆਰੰਭਤਾ ਮਨਾਵਾਲਾ ਤੋਂ ਹੋਈ। ਸੈਂਕੜੇ ਪਾਰਟੀ ਵਰਕਰਾਂ ਨੇ ਸ. ਪ੍ਰਦੀਪ ਸਿੰਘ ਵਾਲੀਆ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਖੁਲ੍ਹੀ ਜੀਪ ਵਿੱਚ

ਸਵਾਰ ਕੀਤਾ। ਇੱਥੋਂ ਹੀ ਗੱਡੀਆਂ ਤੇ ਪਾਰਟੀ ਵਰਕਰਾਂ ਦਾ ਕਾਫਲਾ ਪਿੰਡ ਝੀਤੇ ਕਲਾਂ, ਝੀਤੇ ਖੁਰਦ, ਚਾਟੀਵਿੰਡ, ਤਰਨਤਾਰਨ ਰੋਡ, ਝਬਾਲ ਰੋਡ, ਖਾਸਾ, ਅਟਾਰੀ, ਰੋੜਾਂ ਵਾਲਾ ਕਲਾਂ, ਰੋੜਾਂ ਵਾਲਾ ਖੁਰਦ, ਦਾਊਕੇ, ਰਣੀਕੇ, ਰਣਗੜ੍ਹ, ਬਹਿੜਵਾਲ, ਵਣੀਏਕੇ, ਚੌਗਾਵਾਂ, ਲੋਪੋਕੇ, ਕੋਟਲਾ ਡੂਮ, ਝੰਜੋਟੀ  ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਰਾਜਾਸਾਂਸੀ ਪੁੱਜਾ। ਹਰ ਪਿੰਡ ਵਿੱਚ ਪਾਰਟੀ ਵਰਕਰਾਂ ਤੇ ਆਮ ਲੋਕਾਂ ਨੇ ਰੋਡ ਸ਼ੋਅ ਦਾ ਨਿੱਘਾ ਸਵਾਗਤ ਕੀਤਾ। ਸ. ਵਾਲੀਆ ਤੇ ਉਨ੍ਹਾਂ ਦੇ ਕਾਫਲੇ ਵਿੱਚ ਸ਼ਾਮਿਲ ਆਗੂ ਤੇ ਵਰਕਰ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ। ਇਸ ਮੌਕੇ ਰਾਜਸਾਂਸੀ ਹਲਕਾ ਦੇ ਕੁਲਬੀਰ ਸਿੰਘ, ਕੁਲਦੀਪ ਸਿੰਘ, ਸੀਤਲ ਸਿੰਘ ਮਜੀਠਾ, ਰੇਸ਼ਮ ਸਿੰਘ, ਜਗਪ੍ਰੀਤ ਸਿੰਘ, ਸਰਵਣ ਸਿੰਘ, ਸੇਵਾ ਸਿੰਘ, ਗੁਰਜੀਤ ਸਿੰਘ, ਸੁਖਵਿੰਦਰ, ਧਰਮ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਅਟਾਰੀ ਤੋਂ ਨਰਿੰਦਰ ਸਿੰਘ, ਸਾਹਿਬ ਸਾਬੀ, ਰੇਸ਼ਮ ਸਿੰਘ, ਰੋਸ਼ਨ ਸਿੰਘ, ਬਿੱਟੂ, ਰਵੀ, ਬਲਦੇਵ ਸਿੰਘ, ਬਲਕਾਰ ਸਿੰਘ, ਪਿਆਰਾ ਸਿੰਘ, ਨਿਸ਼ਾਨ ਸਿੰਘ, ਜਸਪ੍ਰੀਤ ਸਿੰਘ ਵਾਲੀਆ, ਜਸਵਿੰਦਰ ਸਿੰਘ, ਜਗਜੀਤ ਸਿੰਘ, ਸੁਖਮਨਦੀਪ ਸਿੰਘ, ਦਲਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ ਵੀ ਮੌਜੂਦ ਸਨ।

WRITTEN BY