Skip to content
Independent perspectives. Global stories.
BREAKING

ਬਾਦਲ ਨੇ ਰਾਜਨੀਤੀ ਰਾਹੀਂ ਲੁੱਟ-ਖਸੁੱਟ ਕਰਕੇ ਤਿਜੌਰੀਆਂ ਭਰੀਆਂ : ਮਨਪ੍ਰੀਤ ਬਾਦਲ

Share this story

image ਤਲਵੰਡੀ ਸਾਬੋ, 23 ਅਪ੍ਰੈਲ (ਰਣਜੀਤ ਸਿੰਘ ਰਾਜੂ)-ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਇਸਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਸਿਆਸੀ ਬਾਦਲ ਕੁਨਬੇ ਵੱਲੋਂ ਹਮੇਸ਼ਾ ਹੀ ਬਦਲਾਖੋਰੀ ਵਾਲੀ ਰਾਜਨੀਤੀ ਕੀਤੀ ਗਈ ਹੈ। ਇਸ ਬਾਦਲ ਕੁਨਬੇ ਨੇ ਕਦੇ ਵੀ ਅਜਿਹੇ ਕਿਸੇ ਰਾਜਨੀਤੀਵਾਨ ਨੂੰ ਚਾਹੇ ਉਹ ਕਿੰਨ੍ਹਾ ਵੀ ਸਕਾ ਕਿਉਂ ਨਾ ਹੋਵੇ ਬਖਸ਼ਿਆ ਨਹੀਂ, ਜਿਸ ਕਿਸੇ ਨੇ ਭਲੇਖੇ ਵਿੱਚ ਵੀ ਲੋਕ ਭਲਾਈ ਜਾਂ ਚੰਗੇ ਰਾਜ ਕਰਨ ਦੀ ਸਲਾਹ ਇੰਨ੍ਹ੍ਹਾਂ ਨੂੰ ਦੇ ਦਿੱਤੀ ਹੋਵੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ, ਪੀ.ਪੀ.ਪੀ ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਸ.ਮਨਪ੍ਰੀਤ ਸਿੰਘ ਬਾਦਲ ਨੇ ਹਲਕੇ ਦੇ ਦੌਰੇ ਦੌਰਾਨ ਸਥਾਨਕ ਨਗਰ ਵਿਖੇ ਇੱਕ ਵਿਸ਼ਾਲ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ।ਇੱਥੇ ਗਿੱਲਾਂ

ਵਾਲੇ ਖੂਹ ਕੋਲ ਕੀਤੀ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸ.ਮਨਪ੍ਰੀਤ ਬਾਦਲ ਨੇ ਆਪਣੇ ਤਾਏ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਬਦਲਾਖੋਰ ਅਤੇ ਇੱਕ ਸੌੜੀ ਸੋਚ ਵਾਲੀ ਮਾਲਕ ਦਾ ਰਾਜਨੀਤੀਵਾਨ ਦੱਸਦਿਆਂ ਕਿਹਾ ਕਿ ਇੰਨ੍ਹਾਂ ਵੱਲੋਂ ਰਾਜ ਕਰਦੇ ਸਮੇਂ ਪੰਜਾਬ ਅਤੇ ਪੰਜਾਬੀਆਂ ਦੀਆਂ ਲੁੱਟ-ਖਸੁੱਟ ਕਰਕੇ ਆਪਣੀਆਂ ਤਿਜੌਰੀਆਂ ਭਰੀਆਂ ਹਨ ਤੇ ਪੰਜਾਬ ਨੂੰ ਕੰਗਾਲ ਕੀਤਾ ਹੈ।ਅੱਜ ਪੰਜਾਬ ਅੰਦਰ ਨਸ਼ਿਆਂ ਦੇ ਦਰਿਆ ਵਹਿ ਰਹੇ ਹਨ ਜਿਹੜੇ ਕਿ ਬਾਦਲ ਕੁਨਬੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਚਲਾਏ ਹੋਏ ਹਨ। ਇਨ੍ਹਾਂ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ ਤੇ ਕੁਰਾਹੇ ਪਿਆ ਨੌਜਵਾਨ ਤੇ ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਖਜ਼ਾਨਾ ਮੰਤਰੀ ਹੁੰਦਿਆਂ ਜਦੋਂ ਕਿਤੇ ਵੀ ਮੇਰੇ ਵੱਲੋਂ ਖਜ਼ਾਨੇ ਦੀ ਦਸ਼ਾ ਸੁਧਾਰਨ ਦੇ ਸੁਝਾਅ ਰੱਖੇ ਗਏ ਤਾਂ ਇੰਨ੍ਹਾਂ ਨੂੰ ਲੱਗਿਆ ਜਿਵੇਂ ਬਿੱਛੂ ਬਣ ਕੇ ਇੰਨ੍ਹਾਂ ਨੂੰ ਡੰਗ ਰਿਹਾ ਹੋਵਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਘਰ ਪਰਿਵਾਰ ਵਿੱਚ ਰਿਸ਼ਤੇਦਾਰੀ ਵਿੱਚ ਮੇਰੇ ਤਾਇਆ ਜੀ ਹੋਣ ਕਰਕੇ ਮੈਂ ਇਨ੍ਹਾਂ ਦਾ ਪਹਿਲਾਂ ਵੀ ਸਤਿਕਾਰ ਕਰਦਾ ਰਿਹਾ ਹਾਂ ਤੇ ਹੁਣ ਵੀ ਕਰਦਾ ਹਾਂ, ਪਰ ਜਿੱਥੋਂ ਤੱਕ ਰਾਜਨੀਤਿਕ ਵਿਚਾਰਧਾਰਾ ਦੀ ਗੱਲ ਹੈ ਤਾਂ ਉ¤ਥੇ ਮੇਰਾ ਇੰਨ੍ਹਾਂ ਨਾਲ ਮਤਭੇਦ ਹੋਣ ਸੁਭਾਵਿਕ ਹੈ, ਕਿਉਂਕਿ ਮੈਂ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਇਨ੍ਹਾਂ ਨੂੰ ਅਜਿਹਾ ਸਭ ਕੁਝ ਚੰਗਾ ਨਹੀਂ ਲੱਗਦਾ। ਮਨਪ੍ਰੀਤ ਨੇ ਕਿਹਾ ਕਿ ਇੰਨ੍ਹਾਂ ਦੇ ਕਹਿਣ ਅਨੁਸਾਰ ਮੈਂ ਆਪਣੇ ਤਾਇਆ ਜੀ ਦਾ ਨਹੀਂ ਬਣਿਆ ਤਾਂ ਲੋਕਾਂ ਦਾ ਕਿਵੇਂ ਬਣ ਕੇ ਚੱਲਾਂਗਾ ਦੇ ਜਵਾਬ ਵਿੱਚ ਮੇਰਾ ਇਨ੍ਹਾਂ ਹੀ ਕਹਿਣਾ ਬਣਦਾ ਹੈ ਕਿ ਮੈਂ ਤਾਂ ਹਮੇਸ਼ਾ ਹੀ ਅਸੂਲਾਂ ਦੀ ਗੱਲ ਕਰਦਾ ਹੋਇਆ ਇਨ੍ਹਾਂ ਦਾ ਸਾਥ ਨਿਭਾਉਣ ਦਾ ਯਤਨ ਕਰਦਾ ਆਇਆ ਸੀ ਪਰ ਇੰਨ੍ਹਾਂ ਦੀ ਈਰਖਾਲੂ ਸੋਚ ਨੇ ਹੀ ਮੈਨੂੰ ਅਪਮਾਨ ਕੀਤਾ ਹੈ ਤੇ ਮੇਰਾ ਸਿਆਸੀ ਭਵਿੱਖ ਤਬਾਹ ਕਰਨ ਦੀ ਸੰਭਵ ਕੋਸ਼ਿਸ਼ ਕੀਤੀ ਹੈ ਪਰ ਹਮੇਸ਼ਾਂ ਹੀ ਅਸੂਲਾਂ ਦੀ ਰਾਜਨੀਤੀ ਕਰਦਾ ਹੋਇਆ ਲੋਕਾਂ (ਪੰਜਾਬੀਆਂ) ਦੀ ਕਚਹਿਰੀ ਵਿੱਚ ਗਿਆ ਹਾਂ ਤੇ ਅਸੂਲਪ੍ਰਸਤ ਲੋਕਾਂ ਨੇ ਹਮੇਸ਼ਾ ਹੀ ਮੈਨੂੰ ਮਾਨ ਬਖਸ਼ਿਆ ਹੈ। ਮੈਂ ਅੱਜ ਵੀ ਜਨਤਾ ਦੀ ਕਚਹਿਰੀ ਵਿੱਚ ਆਪਣੇ ਇਰਾਦੇ ਸਪੱਸ਼ਟ ਕੀਤੇ ਹਨ ਤੇ ਲੋਕਾਂ ਨੂੰ ਸਮੱਰਥਨ ਦੀ ਮੰਗ ਕਰ ਰਿਹਾ ਹਾਂ ਤੇ ਮੈਂ ਜਨਤਾ ਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਜੇਕਰ ਇਸ ਵਾਰ ਜਨਤਾ ਨੇ ਜਿੱਤ ਦੀ ਪੱਗ ਉਨ੍ਹਾਂ ਸਿਰ ਬੰਨ੍ਹ ਦਿੱਤੀ ਤਾਂ ਮੈਂ ਉਸ ਪੱਗ ਨੂੰ ਦਾਗ ਨਹੀਂ ਲੱਗਣ ਦੇਵਾਗਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਕਾਬਲੇ ਚੋਣ ਮੈਦਾਨ ਵਿੱਚ ਉ¤ਤਰੀ ਬੀਬੀ ਹਰਸਿਮਰਤ ਕੌਰ ਬਾਦਲ ਜਿਸਨੂੰ 2009 ਦੀ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਇਤਿਹਾਸਿਕ ਤੇ ਸ਼ਾਨਦਾਰ ਸਫਲਤਾ ਬਖਸ਼ੀ ਸੀ ਵੱਲੋਂ ਪਿਛਲੇ ਪੰਜਾਂ ਸਾਲਾਂ ਵਿੱਚ ਜੋ ਨਿਰਾਸ਼ਾ ਹਲਕੇ ਦੇ ਲੋਕਾਂ ਨੂੰ ਦਿੱਤੀ ਉਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਸ ਬਾਰੇ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣੂੰ ਹੋ ਚੁੱਕੇ ਹਨ ਕਿਉਂਕਿ ਸਮੁੱਚੇ ਹਲਕੇ ਅੰਦਰ ਸਤਾਏ ਹੋਏ ਲੋਕਾਂ ਵੱਲੋਂ ਥਾਂ-ਥਾਂ ‘ਤੇ ਕਿਵੇਂ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਚੋਣ ਸਭਾ ਨੂੰ ਕਾਂਗਰਸ ਦੇ ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ,ਸੀ.ਪੀ.ਆਈ ਆਗੂ ਕਾ. ਜਗਜੀਤ ਸਿੰਘ ਜੋਗਾ ਆਦਿ ਨੇ ਵੀ ਸੰਬੋਧਨ ਕੀਤਾ। ਚੋਣ ਸਭਾ ਵਿੱਚ ਸੀਨ:ਕਾਂਗਰਸੀ ਆਗੂ ਰਣਬੀਰ ਸਿੰਘ ਸਿੱਧੂ,ਪੀ.ਪੀ.ਪੀ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਜੱਗੀ, ਕਾਂਗਰਸ ਦੀ ਜ਼ਿਲ੍ਹਾ ਸਕੱਤਰ ਬੀਬੀ ਜਸਵੰਤ ਕੌਰ, ਕਾਕਾ ਸਿੰਘ ਅਤੇ ਸੁਖਚੈਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਮੌਜੂਦ ਸਨ।

WRITTEN BY