Skip to content
Independent perspectives. Global stories.
BREAKING

ਲੋਕ ਮੌਜੂਦਾ ਸਰਕਾਰ ਤੋਂ ਅੰਦਰਖਾਤੇ ਨੇ ਖਫ਼ਾ, ਟੀਨੂੰ ਦੇ ਆਪਣੇ ਹਲਕੇ ’ਚੋਂ ਵੋਟ ਘਟਣ ਦੇ ਆਸਾਰ

Share this story

image ਭੋਗਪੁਰ, 22 ਅਪ੍ਰੈਲ (ਬਲਵਿੰਦਰ ਬੁੱਬ)-ਲੋਕ ਸਭਾ ਹਲਕਾ ਜ¦ਧਰ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਮੈਦਾਨ ਵਿੱਚ ਤੇਜ਼ੀ ਨਾਲ ਫਟ ਕੇ ਚੋਣ ਪ੍ਰਚਾਰ ਭਖਾ ਦਿੱਤਾ ਹੈ, ਜਿਸ ਕਾਰਨ ਇਹ ਸੀਟ ਹਾਟ ਸੀਟ ਬਣ ਗਈ ਹੈ। ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਵਿੱਚ ਮੌਜੂਦਾ ਵਿਧਾਇਕ ਅਤੇ ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ ਪਵਨ ਕੁਮਾਰ ਟੀਨੂੰ ਦੁਆਰਾ ਚੋਣ ਮੈਦਾਨ ਨੂੰ ਭਖਾ ਕੇ ਰੱਖ ਦਿੱਤਾ ਹੈ। ਨੌਜਵਾਨ ਤਬਕਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਪਿਆ ਹੈ। ਉਥੇ ਹੀ ਦੂਜੇ ਪਾਸੇ ਮਾਸਟਰ ਗੁਰਬੰਤਾ ਸਿੰਘ ਦਾ ਪੁੱਤਰ ਚੌਧਰੀ ਸੰਤੋਖ ਸਿੰਘ ਜੋ ਕੁਲ ਹਿੰਦ ਕਾਗਰਸ ਪਾਰਟੀ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਉਮੀਦਵਾਰ ਹਨ, ਨੇ ਵੀ ਟੀਨੂੰ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ

ਹੋਇਆ ਹੈ। ਜਿਥੇ ਚੌਧਰੀ ਸੰਤੋਖ ਸਿੰਘ ਕਾਂਗਰਸ ਦੇ ਪੁਰਾਣੇ ਅਤੇ ਸਿਰਕੱਢ ਨੇਤਾ ਵਜੋਂ ਜਾਣੇ ਜਾਂਦੇ ਹਨ ਉਥੇ ਹੀ ਉਹ ਪੇਸ਼ੇ ਵਜੋਂ ਐਡਵੋਕੇਟ ਵੀ ਹਨ। ਜਿਨ੍ਹਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੇਲੇ ਕੈਬਨਿਟ ਵਿੱਚ ਵਜ਼ੀਰ ਹੁੰਦਿਆਂ ਵੀ ਗਰੀਬ ਤਬਕੇ ਨਾਲ ਸੰਬੰਧਤ ਬਹੁਤ ਸਾਰੇ ਗਰੀਬ ਲੋਕਾਂ ਦੇ ਕੇਸ ਉਨ੍ਹਾਂ ਦੇ ਹੱਕਾਂ ਲਈ ਲੜ੍ਹੇ ਸਨ ਅਤੇ ਉਨ੍ਹਾਂ ਦੇ ਹੱਕ ਦਿਵਾਏ ਸਨ। ਸਭ ਤੋਂ ਖਾਸ ਗੱਲ ਇਹ ਵੀ ਹੈ ਕਿ ਚੌਧਰੀ ਪਰਿਵਾਰ ਜ¦ਧਰ ਵਿੱਚ ਪ੍ਰਸਿਧ ਡੇਰਾ ਸੱਚਖੰਡ ਬੱਲਾਂ ਦਾ ਵੀ ਪੈਰੋਕਾਰ ਮੰਨਿਆ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਦਲਿਤ ਸਮਾਜ ਵਿੱਚ ਚੋਟੀ ਦਾ ਲੀਡਰ ਵੀ ਮੰਨਿਆ ਜਾਂਦਾ ਰਿਹਾ ਹੈ। ਜੇਕਰ ਪੁਰਾਣੇ ਬਜ਼ੁਰਗਾਂ ਦੀ ਗੱਲ ਸੁਣੀਏ ਤਾਂ ਚੌਧਰੀ ਸੰਤੋਖ ਸਿੰਘ ਇੱਕ ਠੰਢੇ ਲੀਡਰ ਵਜੋਂ ਜਾਣਿਆ ਜਾਂਦਾ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਨੌਜਵਾਨ ਆਗੂ ਹਨ। ਜਿਨ੍ਹਾਂ ਨੇ ਥੋੜੇ ਸਮੇਂ ਵਿੱਚ ਹੀ ਪੰਜਾਬ ਵਿੱਚ ਆਪਣੀ ਪੈਠ ਬਣਾ ਲਈ ਹੈ। ਜੇਕਰ ਡੇਰਾ ਸੱਚਖੰਡ ਬੱਲਾਂ ਦੀ ਗੱਲ ਕਰੀਏ ਤਾਂ ਪਵਨ ਕੁਮਾਰ ਟੀਨੂੰ ਡੇਰੇ ਵਿਖੇ ਬਹੁਤ ਹੀ ਘੱਟ ਨਤਮਸਤਕ ਹੋਏ ਹਨ ਤੇ ਦੂਜੇ ਪਾਸੇ ਚੌਧਰੀ ਪਰਿਵਾਰ ਹਰ ਕਿਸੇ ਸਮਾਗਮ ਤੇ ਡੇਰੇ ਵਿਖੇ ਹਾਜ਼ਰੀ ਲਗਵਾਉਣ ਜਾਂਦੇ ਰਹਿੰਦੇ ਹਨ। ਇਹ ਗੱਲ ਵੀ ਚੌਧਰੀ ਪਰਿਵਾਰ ਦੇ ਹੱਕ ਵਿੱਚ ਜਾਂਦੀ ਹੈ, ਕਿਉਂਕਿ ਚੌਧਰੀ ਪਰਿਵਾਰ ਦੀਆਂ ਰਿਸਤੇਦਾਰੀਆਂ ਵੀ ਜ¦ਧਰ ਲੋਕ ਸਭਾ ਹਲਕੇ ਵਿੱਚ ਹੀ ਹਨ।
ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਵਾਰ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਲੋਕ ਸਭਾ ਵਿੱਚ ਵੋਟਾਂ ਘੱਟ ਮਿਲ ਸਕਦੀਆਂ ਹਨ। ਕਿਉਂਕਿ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਲੋਕਾਂ ਨਾਲ ਸੜ੍ਹਕਾਂ ਬਨਾਉਣ ਦਾ ਜੋ ਵਾਅਦਾ ਕੀਤਾ ਸੀ, ਹਾਲੇ ਤੱਕ ਸਿਰੇ ਨਹੀਂ ਚੜ੍ਹਾਇਆ। ਇਸਦੇ ਉਲਟ ਖੰਡ ਮਿੱਲ ਜੋ ਹਲਕਾ ਆਦਮਪੁਰ ਦੀ ਸਿਆਸਤ ਦੁਆਲੇ ਘੁੰਮਦੀ ਹੈ ਅਤੇ ਪੰਜਾਬ ਦੀ ਸਭ ਤੋਂ ਪਹਿਲੀ ਖੰਡ ਮਿੱਲ ਵਜੋਂ ਜਾਣੀ ਜਾਂਦੀ ਹੈ, ਦਾ ਨਵੀਨੀਕਰਨ ਦਾ ਜੋ ਬੀੜਾ ਚੁੱਕਿਆ ਸੀ, ਉਸਨੂੰ ਸਿਰੇ ਨਹੀਂ ਚੜ੍ਹਾਇਆ। ਜਿਸ ਕਾਰਨ ਕਿਸਾਨ ਤਬਕਾ ਉਨ੍ਹਾਂ ਨਾਲ ਨਾਰਾਜ਼ ਚੱਲ ਰਿਹਾ ਹੈ। ਖੰਡ ਮਿੱਲ ਦੇ ਮੁਲਾਜ਼ਮਾਂ ਨੂੰ ਸਿਫ਼ਾਰਿਸ਼ੀ ਢੰਗ ਨਾਲ ਰੈਗੂਲਰ ਕਰਨ ਦਾ ਮੁੱਦਾ ਵੀ ਖੰਡ ਮਿੱਲ ਦੇ ਸੀਜ਼ਨਲ ਵਰਕਰਾਂ ਅਤੇ ਉਨ੍ਹਾਂ ਦੀ ਪਰਿਵਾਰ ਦੀ ਵੋਟ ਟੀਨੂੰ ਦੇ ਵਿਰੁੱਧ ਲਿਜਾ ਸਕਦਾ ਹੈ। ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਵਲੋਂ ਲੋਕਾਂ ਦੇ ਨੀਲੇ ਕਾਰਡ ਬਨਾਉਣ ਦਾ ਜੋ ਬੀੜਾ ਚੁੱਕਿਆ ਸੀ। ਉਸ ਕਾਰਨ ਇਹ ਗੱਲ ਉਨ੍ਹਾਂ ਦੇ ਹੱਕ ਵਿੱਚ ਨਹੀਂ ਬਲਕਿ ਉਨ੍ਹਾਂ ਦੇ ਵਿਰੁੱਧ ਜਾ ਸਕਦੀ ਹੈ। ਕਿਉਂਕਿ ਇੱਕ ਪਿੰਡ ਵਿੱਚੋਂ ਜੇਕਰ 1000 ਪਰਿਵਾਰਾਂ ਨੇ ਨੀਲੇ ਕਾਰਡ ਦੇ ਫ਼ਾਰਮ ਭਰ ਕੇ ਦਿੱਤੇ ਸਨ ਤਾਂ ਉਹਨਾਂ ਵਿੱਚੋਂ ਸਿਰਫ਼ 180 ਕਾਰਡ ਹੀ ਬਣਾਏ ਗਏ ਹਨ। ਬਾਕੀ 820 ਪਰਿਵਾਰਾਂ ਦੀਆਂ ਵੋਟਾਂ ਮੌਜੂਤਾ ਸਰਕਾਰ ਵਿਰੁੱਧ ਭੁਗਤਣ ਦੇ ਆਸਾਰ ਹਨ। ਇਹ ਗੱਲ ਵੀ ਟੀਨੂੰ ਦੇ ਵਿਰੁੱਧ ਜਾਂਦੀ ਹੈ ਕਿਉਂਕਿ ਹਲਕਾ ਆਦਮਪੁਰ ਵਿੱਚ ਜਿਨ੍ਹਾਂ ਨਾਲ ਟੀਨੂੰ ਸੰਬੰਧ ਹਨ, ਉਹ ਲੀਡਰ ਟੀਨੂੰ ਨੂੰ ਘਰ ਦਾ ਹੀ ਮੈਂਬਰ ਸਮਝਦੇ ਹਨ। ਜੇਕਰ ਪਵਨ ਟੀਨੂੰ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਹਲਕੇ ਦਾ ਆਕਾ ਮਿਲਣ ਲਈ ਦੇਰੀ ਵੀ ਹੋ ਸਕਦੀ ਹੈ। ਕਿਉਂਕਿ ਨਵਾਂ ਵਿਧਾਇਕ ਕੀ ਪਤਾ ਕਿਹੋ ਜਿਹਾ ਹੋਵੇਗਾ।
ਜੇਕਰ ਬਸਪਾ ਪਾਰਟੀ ਵੱਲ ਨਜ਼ਰ ਮਾਰੀਏ ਤਾਂ ਬਸਪਾ ਦੇ ਉਮੀਦਵਾਰ ਸੁਖਵਿੰਦਰ ਕੋਟਲੀ ਵੀ ਪਿੰਡਾਂ ਵਿੱਚ ਬਹੁਤੇ ਸਰਗਰਮ ਹੁੰਦੇ ਜਾ ਰਹੇ ਹਨ। ਪ੍ਰੰਤੂ ਸੂਤਰਾਂ ਅਨੁਸਾਰ ਬਸਪਾ ਕਾਰਕੁੰਨ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਹੀ ਵੋਟ ਭੁਗਤਾਉਣ ਦੇ ਹੱਕ ਵਿੱਚ ਹਨ, ਕਿਉਂਕਿ ਜਦੋਂ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦਾ ਸਾਥ ਜਦੋਂ ਟੀਨੂੰ ਨੇ ਛੱਡਿਆ ਸੀ, ਉਸ ਵੇਲੇ ਟੀਨੂੰ ਨੇ ਕੁਮਾਰੀ ਮਾਇਆਵਤੀ ਦਾ ਪੰਜਾਬ ਵਿੱਚ ਅਕਸ ਖਰਾਬ ਕਰਨ ਲਈ ਪੂਰਾ ਯਤਨ ਕੀਤਾ ਸੀ। ਇਸ ਲਈ ਬਸਪਾ ਵਰਕਰ ਪਵਨ ਟੀਨੂੰ ਨੂੰ ਹਰਾ ਕੇ ਉਸ ਨੂੰ ਸਜ਼ਾ ਦੇਣਾ ਚਾਹੁੰਦੇ ਹਨ ਅਤੇ ਭੈਣ ਕੁਮਾਰੀ ਮਾਇਆਵਤੀ ਦੀ ਬੇਇਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਹਨ।
ਚੌਥੀ ਉਮੀਦਵਾਰ ਜਯੋਤੀ ਮਾਨ ਜੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ। ਉਸ ਵਲੋਂ ਵੀ ਜਿਹੜੀਆਂ ਵੋਟਾਂ ਤੋੜੀਆਂ ਜਾ ਰਹੀਆਂ ਹਨ। ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਹੀ ਹਨ। ਜਿਸਦੀ ਮਿਸਾਲ ਭੋਗਪੁਰ ਅਤੇ ਆਦਮਪੁਰ ਤੋਂ ਕਈ ਅਕਾਲੀ ਨੇਤਾਵਾਂ ਨੂੰ ਆਪਣੇ ਨਾਲ ਚੋਣ ਪ੍ਰਚਾਰ ਲਈ ਤੋਰਨਾ ਹੈ ਪ੍ਰੰਤੂ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੀਆਂ ਵੋਟਾਂ ਨੂੰ ਵੀ ਖੋਰਾ ਲਾ ਰਹੀ ਹੈ।
ਇਸ ਤੋਂ ਬਾਅਦ ਜੇਕਰ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਜ¦ਧਰ ਤੋਂ ਸਥਿਤੀ ਦੀ ਗੱਲ ਕਰੀਏ ਤਾਂ ਇਹ ਪਾਰਟੀ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ 31123 ਵੋਟਾਂ ਲਿਜਾ ਚੁੱਕੀ ਹੈ ਜਿਸ ਦਾ ਫ਼ਾਇਦਾ ਕਾਂਗਰਸ ਨੂੰ ਹੀ ਹੋਵੇਗਾ। ਪ੍ਰੰਤੂ ਹੁਣ ਦੇਖਣਾ ਇਹ ਹੈ ਕਿ ਇਸ ਕੰਡਿਆਲੇ ਰਾਹ ਤੋਂ ਹੁੰਦੇ ਹੋਏ ਸਾਰੇ ਉਮੀਦਵਾਰਾਂ ਵਿੱਚੋਂ ਕਿਹੜਾ ਉਮੀਦਵਾਰ ਲੋਕ ਸਭਾ ਵਿੱਚ ਪਹੁੰਚਦਾ ਹੈ।

WRITTEN BY