ਗੁਰਦਾਸਪੁਰ ’ਚ 4 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਗੁਰਦਾਸਪੁਰ, 25 ਅਪ੍ਰੈਲ (ਸ਼ਾਮ ਸਿੰਘ ਠਾਕੁਰ)- ਸ੍ਰੀ ਵਿਪੁਲ ਉਜਵਲ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗੁਰਦਾਸਪੁਰ (1) ਲੋਕ ਸਭਾ ਹਲਕੇ ਲਈ ਤਿੰਨ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ। ਅਜ ਆਜ਼ਾਦ ਉਮੀਦਵਾਰ ਵਜੋਂ ਜਗਦੀਸ ਮਸੀਹ, ਸੀ.ਪੀ.ਆਈ ਐਮ ਐਲ ਲਿਬਰੇਸ਼ਨ ਪਾਰਟੀ ਵਲੋਂ ਕਾਮਰੇਡ ਅਸ਼ਵਨੀ ਕੁਮਾਰ ਅਤੇ ਆਪ ਪਾਰਟੀ ਵਲੋਂ ਪੀਟਰ ਮਸੀਹ ਨੇ ਨਾਮਜਦਗੀ ਪਤਰ ਦਾਖਲ ਕਰਵਾਏ।ਲੋਕ ਸਭਾ ਗੁਰਦਾਸਪੁਰ ਸੀਟ ਲਈ ਅਜ ਤਕ ਕੁਲ 04 ਉਮੀਦਵਾਰਾਂ ਵਲੋਂ ਨਾਮਜ਼ਦਗੀ ਪਤਰ ਦਾਖਲ ਕਰਵਏ ਹਨ। ਬੀਤੇ ਦਿਨੀ ਅਮਨਦੀਪ ਸਿੰਘ ਘੋਤਰਾ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਪੱਤਰ ਦਾਖਲ ਕਰਵਾ ਚੁਕੇ ਹਨ। ਨਾਮਜ਼ਦਗੀ ਪਤਰ 29 ਅਪ੍ਰੈਲ 2019 ਤਕ ਸਵੇਰੇ 11-00 ਵਜੇ ਤੋਂ ਬਾਅਦ ਦੁਪਹਿਰ 3-00 ਵਜੇ ਤਕ ਦਾਖਲ ਕੀਤੇ ਜਾ ਸਕਦੇ ਹਨ। ਗੁਰਦਾਸਪੁਰ।

Send this to a friend