ਜੰਮੂ ਕਸ਼ਮੀਰ, 25 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਇਲਾਕੇ ’ਚ ਵੀਰਵਾਰ ਸਵੇਰੇ ਅਤਵਾਦੀਆਂ ਅਤੇ ਭਾਰਤੀ ਸੁਰਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਵਿਚ ਸੈਨਾ ਨੇ ਦੋ ਅਤਵਾਦੀਆਂ ਨੂੰ ਮਾਰ ਮੁਕਾਇਆ ਹੈ। ਜਾਣਕਾਰੀ ਮੁਤਾਬਕ ਸੈਨਾ ਦੀ 3 ਆਰ.ਆਰ, ਐਸ.ਓ.ਜੀ. ਦੀ ਇਕ ਸਾਂਝੀ ਟੀਮ ਨੇ ਅਨੰਤਨਾਗ ਖੇਤਰ ਵਿਚ ਕੁਝ ਅਤਵਾਦੀਆਂ ਦੀ ਮੌਜੂਦਗੀ ਬਾਰੇ ਪਤਾ ਹੋਣ ਬਾਅਦ ਬਿਜਬੇਹਰਾ ’ਚ ਘੇਰਾਬੰਦੀ ਕੀਤੀ। ਅੱਤਵਾਦੀਆਂ ਦੀ ਲਾਸ਼ ਕੋਲੋਂ ਏ.ਕੇ. 47 ਰਾਈਫਲ ਅਤੇ ਇਕ ਐਸ.ਐਲ.ਆਰ. ਬਰਾਮਦ ਹੋਇਆ ਹਨ। ਮਾਰੇ ਗਏ ਅਤਵਾਦੀਆਂ ਦੇ ਨਾਂਅ ਸਫਦਰ ਅਮੀਨ ਭਟ ਅਤੇ ਬੁਰਹਾਨ ਅਹਿਮਦ ਗਨੀ ਦਸਿਆ ਗਿਆ ਹੈ।