ਹੇਮਾ ਮਾਲਿਨੀ, ਅਮਰ ਸਿੰਘ, ਮੁਲਾਇਮ ਵਰਗੇ ਆਗੂਆਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਨਵੀਂ ਦਿੱਲੀ 22 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-12 ਰਾਜਾਂ ਤੇ ਇੱਕ ਕੇਂਦਰ ਸ਼ਾਸ਼ਤ ਖੇਤਰ ਦੀਆਂ 117 ਲੋਕਾਂ ਸਭਾ ਸੀਟਾਂ ’ਤੇ ਚੋਣ ਪ੍ਰਚਾਰ ਲੰਘੀ ਸ਼ਾਮ ਖਤਮ ਹੋ ਗਿਆ ਜਿੱਥੇ 6ਵੇਂ ਗੇੜ ਤਹਿਤ ਵੋਟਾਂ 24 ਅਪ੍ਰੈਲ (ਵੀਰਵਾਰ) ਨੂੰ ਪੈਣਗੀਆਂ। ਇਸ ਗੇੜ ਤਹਿਤ ਦੱਖਣੀ ਰਾਜ ਤਾਮਿਲਨਾਡੂ ਦੀਆਂ 39 ਲੋਕ ਸਭਾ ਸੀਟਾਂ ਉ¤ਪਰ ਵੀ ਵੋਟਾਂ ਪੈਣਗੀਆਂ। ਇੱਥੇ ਕਾਂਗਰਸ ਇਕੱਲੇ ਹੀ ਚੋਣ ਲੜ੍ਹ ਰਹੀ ਹੈ ਜਦ ਕਿ ਭਾਜਪਾ ਨੇ ਕੋਈ ਅੱਧੀ ਦਰਜਨ ਪਾਰਟੀਆਂ ਨਾਲ ਗੱਠਜੋੜ ਕੀਤਾ ਹੈ। ਸੱਤਾਧਾਰੀ ਆਲ ਇੰਡੀਆ ਅੰਨਾ ਡੀ. ਐ¤ਮ. ਕੇ. ਨੇ ਸ਼ੁਰੂ ਵਿੱਚ ਖੱਬੀਆਂ ਪਾਰਟੀਆਂ ਨਾਲ ਸਮਝੌਤਾ ਕੀਤਾ ਸੀ ਪਰ ਬਾਅਦ ਵਿੱਚ ਇਹ ਸਮਝੌਤਾ ਟੁੱਟ ਗਿਆ ਸੀ। ਤਾਮਿਲਨਾਡੂ ਤੋਂ ਇਲਾਵਾ ਉ¤ਤਰ ਪ੍ਰਦੇਸ਼ ਦੀਆਂ 12 ਸੀਟਾਂ ਉ¤ਪਰ ਵੀ 24 ਅਪ੍ਰੈਲ ਨੂੰ ਵੋਟਾਂ ਪੈਣਗੀਆਂ।
6ਵੇਂ ਗੇੜ ਤਹਿਤ ਜਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਬਿਜਲਈ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਜਾਵੇਗੀ ਉਨ੍ਹਾਂ ਵਿੱਚ ਭਾਜਪਾ ਉਮੀਦਵਾਰ ਹੇਮਾ ਮਾਲਨੀ ਵੀ ਸ਼ਾਮਿਲ ਹੈ ਜੋ ਮਥੁਰਾ ਤੋਂ ਆਰ.ਐ¤ਲ.ਡੀ. ਦੇ ਮੌਜੂਦਾ ਸੰਸਦ ਮੈਂਬਰ ਜੈਅੰਤ ਚੌਧਰੀ ਵਿਰੁੱਧ ਚੋਣ ਲੜ੍ਹ ਰਹੀ ਹੈ। ਹੋਰ ਆਗੂਆਂ ਵਿੱਚ ਸਾਬਕਾ ਸਮਾਜਵਾਦੀ ਪਾਰਟੀ ਆਗੂ ਅਮਰ ਸਿੰਘ ਸ਼ਾਮਿਲ ਹਨ ਜੋ ਰਾਸ਼ਟਰੀ ਲੋਕ ਦਲ (ਆਰ. ਐ¤ਲ. ਡੀ) ਵਿੱਚ ਸ਼ਾਮਿਲ ਹੋ ਗਏ ਸਨ ਜਿਸ ਦਾ ਕਾਂਗਰਸ ਨਾਲ ਗਠਜੋੜ ਹੈ। ਉਹ ਫਤਹਿਪੁਰ ਸੀਕਰੀ ਤੋਂ ਚੋਣ ਲੜ ਰਹੇ ਹਨ। ਮੇਨਪੁਰੀ ਹਲਕੇ ਵਿੱਚ ਵੀ ਇਸੇ ਗੇੜ ਤਹਿਤ ਵੋਟਾਂ ਪੈਣਗੀਆਂ ਜਿੱਥੋਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਚੋਣ ਮੈਦਾਨ ਵਿੱਚ ਹਨ। 6ਵੇਂ ਗੇੜ ਤਹਿਤ ਮਹਾਰਾਸ਼ਟਰ ਦੇ 19 ਹਲਕਿਆਂ, ਮੱਧ ਪ੍ਰਦੇਸ਼ ਦੇ 10 ਹਲਕਿਆਂ, ਪੱਛਮੀ ਬੰਗਾਲ ਦੇ 6, ਰਾਜਸਥਾਨ ਦੇ 5, ਛੱਤੀਸਗੜ੍ਹ ਦੇ 7, ਆਸਾਮ ਦੇ 6 ਤੇ ਝਾਰਖੰਡ ਦੇ 4 ਲੋਕ ਸਭਾ ਹਲਕਿਆਂ ਤੋਂ ਇਲਾਵਾ ਜੰਮੂ ਕਸ਼ਮੀਰ ਤੇ ਪੁਡੂਚੇਰੀ ਦੀ 1-1 ਸੀਟ ਉ¤ਪਰ ਵੀ ਵੋਟਾਂ ਪੈਣਗੀਆਂ।



