Skip to content
Independent perspectives. Global stories.
BREAKING

ਸ਼ਹਿਨਾਈ ਵਾਦਕ ਬਿਸਮਿਲਾ ਖਾਨ ਦਾ ਪਰਿਵਾਰ ਨਹੀਂ ਕਰੇਗਾ ਮੋਦੀ ਦਾ ਨਾਂ ਤਜਵੀਜ਼

Share this story

ਵਾਰਾਨਸੀ 21 ਅਪ੍ਰੈਲ (ਪੀ.ਟੀ.)-ਸਵਰਗੀ ਸ਼ਹਿਨਾਈ ਉਸਤਾਦ ਬਿਸਮਿਲ੍ਹਾ ਖਾਨ ਦੇ ਪਰਿਵਾਰ ਨੇ ਵਾਰਾਨਸੀ ਲੋਕ ਸਭਾ ਸੀਟ ਤੋਂ 24 ਅਪ੍ਰੈਲ ਨੂੰ ਨਾਮਜ਼ਦਗੀ ਕਾਗਜ਼ ਭਰਨ ਵੇਲੇ ਨਰਿੰਦਰ ਮੋਦੀ ਦਾ ਤਜਵੀਜ਼ਕਰਤਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਬਿਸਮਿਲ੍ਹਾ ਖਾਨ ਦੇ ਪੋਤਰੇ ਅਫਾਕ ਹੈਦਰ ਨੇ ਕਿਹਾ ਹੈ ਕਿ ਉਹ ਇਸ ‘‘ਹੌਟ ਸੀਟ‘‘ ਤੋਂ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧ ਨਹੀਂ ਰੱਖਣਾ ਚਾਹੁੰਦੇ। ਉਨ੍ਹਾਂ ਦਸਿਆ ਕਿ ਸਾਨੂੰ ਭਾਜਪਾ ਦੇ ਮੇਅਰ ਰਾਮਗੋਪਾਲ ਮੋਹਾਲੇ ਦਾ 16 ਅਪ੍ਰੈਲ ਨੂੰ ਫੋਨ ਆਇਆ ਸੀ ਜਿਨ੍ਹਾਂ ਨੇ ਸਾਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ। ਮੇਰੇ ਪਿਤਾ ਉਸਤਾਦ ਜ਼ਮੀਨ ਹੁਸੈਨ ਤੇ ਸਾਡੇ ਪਰਿਵਾਰਕ ਮਿਤਰ ਸ਼ਕੀਲ ਅਹਿਮਦ ਮੇਅਰ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਗਏ ਸਨ। ਅਸੀਂ ਸੋਚਿਆ ਕਿ ਸ਼ਾਇਦ ਉਹ ਕੋਈ ਸਭਿਆਚਾਰਕ ਪ੍ਰੋਗਰਾਮ ਕਰਵਾਉਣਾ ਚਹੁੰਦੇ ਹਨ ਪਰੰਤੂ ਉਨ੍ਹਾਂ ਨੇ ਸਾਨੂੰ ਦਸਿਆ ਕਿ ਮੋਦੀ ਨੇ ਕੁਝ ਲੋਕਾਂ ਨੂੰ ਗੁਜਰਾਤ ਤੋਂ ਵਿਸ਼ੇਸ਼ ਤੌਰ ’ਤੇ ਸਾਨੂੰ

ਮਿਲਣ ਲਈ ਭੇਜਿਆ ਹੈ। ਮੋਦੀ ਚਾਹੁੰਦੇ ਹਨ ਕਿ ਜ਼ਮੀਨ ਆਪਣੇ ਪੋਤਰੇ ਪੰਡਿਤ ਮਦਨ ਮੋਹਨ ਮਾਲਵੀਆ ਸਮੇਤ ਉਨ੍ਹਾਂ ਦਾ ਨਾਂ ਤਜਵੀਜ਼ ਕਰਨ। ਅਸੀਂ ਮੇਅਰ ਨੂੰ ਕਿਹਾ ਕਿ ਇਸ ਸਬੰਧੀ ਫੈਸਲਾ ਪਰਿਵਾਰ ਨਾਲ ਸਲਾਹ ਕਰਨ ਉਪਰੰਤ ਹੀ ਲਿਆ ਜਾਵੇਗਾ। ਸਾਨੂੰ ਉਨ੍ਹਾਂ ਨੇ ਸਲਾਹ ਮਸ਼ਵਰਾ ਕਰਨ ਲਈ ਇਕ ਦਿਨ ਦਾ ਸਮਾਂ ਦਿੱਤਾ। ਬਾਅਦ ‘ਚ ਅਸੀਂ ਮੇਅਰ ਨੂੰ ਨਿਮਰਤਾ ਸਹਿਤ ਨਾਂਹ ਕਰਦਿਆਂ ਕਿਹਾ ਕਿ ‘‘ਅਸੀਂ ਮੋਦੀ ਦਾ ਨਾਂ ਤਜਵੀਜ਼ ਨਹੀਂ ਕਰ ਸਕਦੇ ਕਿਉਂਕਿ ਨਾ ਤਾਂ ਬਿਸਮਿਲ੍ਹਾ ਖਾਨ ਕਿਸੇ ਰਾਜਸੀ ਪਾਰਟੀ ਨਾਲ ਸਬੰਧ ਰੱਖਦੇ ਸਨ ਤੇ ਨਾ ਹੀ ਸਾਡੀ ਅਜਿਹੀ ਇੱਛਾ ਹੈ।

WRITTEN BY