ਨਵੀਂ ਦਿਲੀ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ 2019 ਦੇ ਦੂਜੇ ਗੇੜ ’ਚ ਵੋਟਿੰਗ 18 ਅਪ੍ਰੈਲ ਨੂੰ ਹੋ ਰਹੀ ਹੈ। ਇਸ ਦਿਨ 12 ਸੂਬਿਆਂ ਦੀਆਂ 97 ਸੀਟਾਂ ’ਤੇ ਵੋਟਿੰਗ ਹੋਣੀ ਹੈ। ਦੂਜੇ ਗੇੜ ’ਚ ਕੇਂਦਰ ਪ੍ਰਸ਼ਾਸਿਤ ਸੂਬਾ ਪੁਡੂਚੇਰੀ ਦੀ ਵੀ ਇਕ ਸੀਟ ਸ਼ਾਮਿਲ ਹੈ। ਪਹਿਲੇ ਗੇੜ ’ਚ 20 ਸੂਬਿਆਂ ਦੀ 91 ਸੀਟਾਂ ’ਤੇ ਵੋਟਿੰਗ ਹੋਈ ਸੀ। ਹੁਣ 18 ਅਪ੍ਰੈਲ ਨੂੰ ਲੋਕ ਸਭਾ ਦੀਆਂ 18 ਫ਼ੀਸਦੀ ਸੀਟਾਂ ’ਤੇ ਵੋਟਿੰਗ ਹੋਣੀ ਹੈ। ਇਨ੍ਹਾਂ ’ਤੇ ਕੁਲ 35 ਫ਼ੀਸਦੀ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਇਸ ਦਿਨ ਅਸ਼ੋਕ ਚਵਾਨ, ਯੂਪੀ ਤੋਂ ਰਾਜ ਬਬਰ, ਹੇਮਾ ਮਾਲਿਨੀ ਤੇ ਦਾਨਿਸ਼ ਅਲੀ ਜਿਹੇ ਨੇਤਾਵਾਂ ਦੀ ਕਿਸਤਮ ਈ.ਵੀ.ਐਮ. ਮਸ਼ੀਨਾਂ ’ਚ ਬੰਦ ਹੋਵੇਗੀ। 7 ਪੜਾਅ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।