ਅੱਤਵਾਦ ਨਾਲ ਨਜਿੱਠਣ ਲਈ ਜਵਾਨਾਂ ਨੂੰ ਦਿੱਤੀ ਖੁੱਲ੍ਹੀ ਛੋਟ : ਮੋਦੀ

ਭਾਗਲਪੁਰ, 11 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਐਨਡੀਏ ਦੇ ਉਮੀਦਵਾਰ ਦੇ ਪਖ ’ਚ ਚੋਣ ਸਭਾ ਨੂੰ ਸੰਬੋਧਿਤ ਕਰਦਿਆਂ ਵੀਰਵਾਰ ਨੂੰ ਭਾਗਲਪੁਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਬੰਦਿਸ਼ ’ਚੋਂ ਨਿਕਲਣ ਲਈ ਦੇਸ਼ ਦੀ 130 ਕਰੋੜ ਜਨਤਾ ਉਤਾਵਲੀ ਹੈ,ਉਸ ਬੰਦਿਸ਼ ਨੂੰ ਮੈਂ ਤੋੜ ਦਿਤਾ ਹੈ। ਹੁਣ ਅਤਵਾਦ ਦਾ ਚਿਹਰਾ ਸਾਫ ਦਿਸ ਰਿਹਾ ਹੈ। ਹੁਣ ਪੂਰੀ ਦੁਨੀਆ ’ਚ ਪਾਕਿਸਤਾਨ ਨੂੰ ਘਾਹ ਪਾਉਣ ਵਾਲਾ ਕੋਈ ਨਹੀਂ ਬਚਿਆ ਹੈ। ਪੀ.ਐਮ. ਨੇ ਕਿਹਾ ਕਿ ਵਿਰੋਧੀ ਜਵਾਨਾਂ ਕੋਲੋਂ ਵਿਸ਼ੇਸ਼ ਅਧਿਕਾਰ ਹਟਾਉਣ ਦੀ ਮੰਗ ਕਰਦੇ ਹਨ। ਵਿਰੋਧੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਵੀਰ ਜਵਾਨਾਂ ਦੇ ਨਾਲ ਹਨ ਜਾਂ ਅਤਵਾਦੀਆਂ ਨਾਲ।

Send this to a friend