May 11, 2026 10:53 pm

ਝੂਠੇ ਲਾਰਿਆਂ ਤੇ ਵਾਅਦਿਆਂ ਨਾਲ ਨੱਕੋ-ਨੱਕ ਭਰਿਆ ਹੋਇਆ ਹੈ ਭਾਜਪਾ ਦਾ ‘ਸੰਕਲਪ ਪੱਤਰ’ : ਧਰਮਸੋਤ

ਭਾਜਪਾ ਦੇ ਚੋਣ ਮੈਨੀਫੈਸਟੋ ’ਤੇ ਕਾਂਗਰਸ ਦਾ ਪ੍ਰਤੀਕਰਮ
ਖੰਨਾ, 9 ਅਪ੍ਰੈਲ (ਸਲਾਣਾ, ਪਨਾਗ)- ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਭਾਜਪਾ ਵਲੋਂ ਜਾਰੀ ਚੋਣ ਮੈਨੀਫੈਸਟੋ ਨੂੰ ਝੂਠਾਂ ਦੀ ਪੰਡ ਦਸਦਿਆਂ ਕਈ ਸਵਾਲ ਖੜੇ ਕੀਤੇ ਹਨ??ੁਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਜਿਸ ਤਰਾਂ ਪਹਿਲਾਂ ਦੇਸ਼ ਦੇ ਅੰਨਦਾਤਾ ਨੂੰ

ਮਹਿਜ 500 ਰੁਪਏ ਮਹੀਨਾ ਦੇਣ ਦਾ ਐਲਾਨ ਕਰਕੇ ਨਾਲ ਕੋਝਾ ਮਝਾਕ ਕੀਤਾ ਗਿਆ ਹੈ,ਹੁਣ 2022 ਤਕ ਉਹ ਕਿਸਾਨਾ ਦੀ ਆਮਦਨ ਦੁਗਣੀ ਕਿਦਾਂ ਕਰਨਗੀ ??ੁਨਾਂ ਕਿਹਾ ਪਿਛਲੀਆਂ ਚੋਣਾਂ ਚ ਭਾਜਪਾ ਨੇ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆ ਕਿ ਹਰ ਭਾਰਤੀ ਦੇ ਖਾਤੇ ਚ 15 ਲਖ ਪਾਇਆ ਜਾਵੇਗਾ? ਜਦ ਕਿ ਪਾਈ ਫੁਟੀ ਕੌਢੀ ਵੀ ਨਹੀ ,?ੁਲਟਾਂ ਜੋ ਖਾਤਿਆਂ ਚ ਜਮਾਂ ਸੀ ,ਨੋਟਬੰਦੀ ਰਾਂਹੀ ?ੁਹ ਵੀ ਲੁਟ ਲਿਆਗਿਆ ??ੁਨਾਂ ਕਿਹਾ ਕਿ ਸੰਕਲਪ ਪਤਰ ਜਰੀਏ ਕਿਸਾਨਾ ਨੂੰ ਪੈਨਸ਼ਨ ਦੇਣ ਦਾ ਲਾਰਾ ਲਾ

ਕਿ ਭਾਜਪਾ ਇਕ ਵਾਰ ਮੁੜ ਦੇਸ਼ ਦੇ ਕਿਸਾਨਾਂ ਦੀਆਂ ਭਾਵਨਾਂਵਾਂ ਨਾਲ ਖਿਲਵਾੜ ਕਰਨ ਦੇ ਯਤਨਾ ਚ ਹੈ। ਸੂਬੇ ਦੇ ਜੰਗਲਾਤ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਅਗਲੀ ਗਲ ਇਹ ਕਿ ਭਾਜਪਾ ਪਿਛਲੇ 25 ਸਾਲਾਂ ਤੋ ਰਾਮ ਮੰਦਰ ਬਣਾਏ ਜਾਣ ਦਾ ਰਾਗ ਅਲਾਪ ਹੈ ਤੇ ਹੁਣ ਇਕ ਵਾਰ

ਫੇਰ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾ ਕਿ ਵੋਟਾਂ ਬਟੋਰਨ ਦੇ ਯਤਨਾਂ ਚ ਹੈ ਉਨ੍ਹਾਂ ਅਗੇ ਕਿਹਾ ਕਿ ਇਸੇ ਤਰਾਂ ਮੋਦੀ ਸਰਕਾਰ ਦਾ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਵੀ ਕਫੂਰ ਬਣ ਕਿ ਉਡ ਚੁਕਾ ਹੈ ਸ. ਧਰਮਸੋਤ ਨੇ ਕਿਹਾ ਕਿ ਭਾਜਪਾ ਨੇ ਆਪਣੇ 2014 ਵਾਲੇ ਚੋਣ

ਮੈਨੀਫੈਸਟੋ ਚੋਂ ਇਕ ਵੀ ਵਾਆਦਾ ਪੂਰਾ ਨਹੀਂ ਕੀਤਾ ਉੁਨਾਂ ਕਿਹਾ ਕਿ ਪਹਿਲਾਂ ਵਾਂਗ ਮੁੜ ਨਕੋ ਨਕ ਝੂਠੇ ਲਾਰਿਆਂ ਤੇ ਵਾਅਦਿਆਂ ਨਾਲ ਭਰਿਆ ਹੋਇਆ ਹੈ ਭਾਜਪਾ ਦਾ 2019 ਵਾਲਾ ਸੰਕਲਪ ਪਤਰ।

Send this to a friend