Skip to content
Independent perspectives. Global stories.
BREAKING

ਬਹਿਰਾਮ ਪੁਲਿਸ ਵੱਲੋਂ ਸ਼ਰਾਬ ਦੀਆਂ 225 ਪੇਟੀਆਂ ਕਾਬੂ”

Share this story

image ਬੰਗਾ, 18 ਅਪ੍ਰੈਲ (ਹਰਮਿੰਦਰ ਸਿੰਘ)-ਪ੍ਰਸ਼ਾਸ਼ਨ ਵਲੋਂ ਬਹਿਰਾਮ ਥਾਣਾ ਅਧੀਨ ਖੇਤਰ ’ਚੋਂ ਭਾਰੀ ਮਾਤਰਾ ’ਚ ਫੜੀ ਗਈ ਸ਼ਰਾਬ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਅੱਜ ’ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਾਹਨਾਂ ਦੀ ਚੈਕਿੰਗ ਲਈ ਪਿੰਡ ਮ¤ਲ੍ਹਾ ਸੋਢੀਆਂ ਦੇ ਨੇੜੇ ਇਥੋਂ ਦੇ ਤਹਿਸੀਲਦਾਰ ਬੀਬੀ ਜਸਪਾਲ ਕੌਰ ਦੀ ਅਗਵਾਈ ’ਚ ਨਾਕਾ ਲੱਗਿਆ ਸੀ। ਨਾਕੇ ਦੌਰਾਨ  ਗੱਡੀ ਟਾਟਾ 207( ਪੀ ਬੀ 32 ਈ 3913) ਜਿਸ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਜਦੋਂ ਇਸ ਵਾਹਨ ਦੀ ਤਲਾਸੀ ਲਈ ਗਈ ਤਾਂ ਕਰੀਬ  ਸਵਾ ਦੋ ਸੌ ਪੇਟੀਆਂ ਸ਼ਰਾਬ ਕਬਜੇ ਵਿਚ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨਾਕੇ ਦੌਰਾਨ ਤਹਿਸੀਲਦਾਰ ਦੇ ਨਾਲ ਨਾਇਬ ਤਹਿਸੀਲਦਾਰ ਕਿਰਨਦੀਪ ਸਿੰਘ ਭੁ¤ਲਰ ਅਤੇ ਸਹਾਇਕ ਹਰਪਾਲ ਸਿੰਘ

ਆਦਿ ਵੀ ਸ਼ਾਮਲ ਸਨ । ਫੜੇ ਗਈ ਗੱਡੀ ਨੂੰ ਪਿੰਡ ਉੜਾਪੜ ਜਸਵਿੰਦਰ ਸਿੰਘ  ਚਲਾ ਰਿਹਾ ਸੀ। ਫੜੀ ਸ਼ਰਾਬ ਵਿਚ ਬਿੰਨੀ ਫਾਈਨ ਦੇ ਬੋਤਲਾਂ ਵਾਲੀਆਂ 69 ਪੇਟੀਆਂ ਅਤੇ ਖੁ¤ਲੀਆਂ 7 ਬੋਤਲਾਂ, ਅਧੀਏ ਵਾਲੀਆਂ 95 ਪੇਟੀਆਂ, ਪਾਈਏ ਵਾਲੀਆਂ 24 ਪੇਟੀਆਂ, ਰਮ ਸਰਾਬ ਦੀਆਂ ਬੋਤਲਾਂ ਵਾਲੀਆਂ 10 ਪੇਟੀਆਂ, ਅਧੀਏ ਵਾਲੀਆਂ 10 ਪੇਟੀਆਂ, ਪਾਈਏ ਵਾਲੀਆਂ 5 ਪੇਟੀਆਂ  ਬਰਾਮਦ ਕੀਤੀਆਂ ਗਈਆਂ,ਜਿਨ੍ਹਾਂ ਦੀ ਕੁ¤ਲ ਮਾਤਰਾ 2021250 ਮਿਲੀ ਲਿਟਰ ਬਣਦੀ ਹੈ । ਫੜੀ ਗਈ ਸ਼ਰਾਬ ਨੂੰ ਬਹਿਰਾਮ ਦੇ ਥਾਣਾ ਵਿਖੇ ਲਿਆਂਦਾ ਗਿਆ। ਜਿ¤ਥੇ ਐਕਸਾਈਜ ਇੰਸਪੈਕਟਰ ਨਵਾਬ ਸਿੰਘ ਅਤੇ ਮੈਨੇਜਰ ਪਲਵਿੰਦਰ ਸਿੰਘ ਬਿ¤ਟੂ ਵੀ ਪੁੱਜ ਗਏ ਜਿਨ੍ਹਾਂ ਦੀ ਹਾਜ਼ਰੀ ਵਿਚ ਉਕਤ ਸ਼ਰਾਬ ਦੇ ਨਗਾ ਦੀ ਗਿਣਤੀ ਕੀਤੀ ਗਈ । ਦੂਜੇ ਬੰਨੇ ਇੰਸਪੈਕਟਰ ਨਵਾਬ ਸਿੰਘ ਨੇ ਇਸ ਸ਼ਰਾਬ ਨੂੰ ਜਾਇਜ ਦ¤ਸਦਿਆਂ ਆਖਿਆ ਕਿ ਇਹ ਹਮੀਰਾ ਦੀ ਜਗਤਜੀਤ ਇੰਡਸਟਰੀ ਤੋਂ ਲਿਆਂਦੀ ਜਾ ਰਹੀ ਸੀ ਜਿਸ ਦੀ ਠੇਕਿਆਂ ’ਤੇ ਸਪਲਾਈ ਕਰਨੀ ਸੀ। ਥਾਣਾ ਮੁਖੀ ਧਰੁਵ ਦਾਹੀਆ ਨੇ ਸਾਰੀ ਕਾਰਵਾਈ ਨੂੰ ਆਪਣੇ ਹ¤ਥੀਂ ਅੰਜਾਮ ਦਿ¤ਤਾ ਅਤੇ ਕਾਨੂੰਨੀ ਕਾਰਵਾਈ ਕਰਕੇ ਸਰਾਬ ਐਕਸਾਈਜ ਵਾਲਿਆਂ ਦੇ ਹਵਾਲੇ ਕਰ ਦਿ¤ਤੀ।

WRITTEN BY