ਚੋਣਾਂ ’ਚ ਹਿੰਦੂਆਂ ਨੂੰ ਨਜਰਅੰਦਾਜ਼ ਕਰਨ ਦਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ : ਪੰਕਜ

ਗੜ੍ਹਸ਼ੰਕਰ, 3 ਅਪ੍ਰੈਲ (ਅਸ਼ਵਨੀ ਸ਼ਰਮਾ)- ਕਾਂਗਰਸੀ ਆਗੂ ਐਡਵੋਕੇਟ ਪੰਕਜ ਕ੍ਰਿਪਾਲ ਨੇ ਅਜ ਪ੍ਰੈਸ ਨਾਲ ਗਲਬਾਤ ਕਰਦਿਆ ਕਿਹਾ ਕਿ ਪੰਜਾਬ ਵਿਚ ਕਾਗਰਸ ਪਾਰਟੀ ਨੂੰ ਲੋਕ ਸਭਾ ਚੋਣਾ ਵਿਚ ਹਿੰਦੂਆ ਨੂੰ ਬਣਦੀ ਨੁਮਾਇੰਦਗੀ ਦੇਣੀ ਚਾਹੀਦੀ ਹੈ ਉਨਾ ਕਿਹਾ ਕਿ ਹੁਣ ਤਕ ਐਲਾਨ ਕੀਤੀਆ ਛੇ ਲੋਕ ਸਭਾ ਟਿਕਟਾ ਵਿਚੋ ਸਿਰਫ ਇਕ ਟਿਕਟ ਅਧਾ ਪ੍ਰਤੀਸ਼ਤ ਤੋ ਵੀ ਘਟ ਆਬਾਦੀ ਵਾਲੀ ਜਾਟ ਬਿਰਾਦਰੀ ਨਾਲ ਸਬੰਧਤ ਸੁਨੀਲ ਜਾਖੜ ਨੂੰ ਹਿੰਦੂਆ ਦੇ ਨੁਮਾਇੰਦੇ ਵਜੋ ਦਿਤੀ ਗਈ ਹੈ ਉਨਾ ਕਿਹਾ ਕਿ ਹਿੰਦੂਆ ਦੀ ਆਬਾਦੀ ਦੇ ਹਿਸਾਬ ਨਾਲ ਪੰਜਾਬ ਵਿਚ ਹਿੰਦੂਆ ਨੂੰ ਘੋਟੋ ਘਟ ਤਿੰਨ ਲੋਕ ਸਭਾ ਸੀਟਾ ਦਿਤੀਆ ਜਾਣੀਆ ਚਾਹੀਦੀਆ ਹਨ ਉਨਾ ਕਿਹਾ ਕਿ ਕਾਗਰਸ ਵਿਚ ਹਿਦੂਆ ਦੇ ਅਸਲ ਨੁਮਾਇੰਦੇ ਸ੍ਰੀਮਤੀ ਅੰਬਿਕਾ ਸੋਨੀ, ਮਨੀਸ਼ ਤਿਵਾੜੀ, ਸੁੰਦਰ ਸ਼ਾਮ ਅਰੋੜਾ, ਰਾਕੇਸ਼ ਪਾਡੇ,ਯੋਗੀ ਵਰਿੰਦਰ ਸ਼ਰਮਾ ਆਦਿ ਹਨ ਉਨਾ ਕਿਹਾ ਕਿ ਲੋਕ ਸਭਾ ਚੋਣਾ ਵਿਚ ਹਿੰਦੂਆ ਨੂੰ ਨਜਰਅੰਦਾਜ ਕਰਣ ਦਾ ਖਮਿਆਜਾ ਕਾਗਰਸ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ ਉਨਾ ਕਿਹਾ ਕਿ ਪੰਜਾਬ ਵਿਚ ਹਿੰਦੂਆ ਨਾਲ ਕੀਤਾ ਜਾ ਰਿਹਾ ਵਿਤਕਰਾ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਉਨਾ ਕਿਹਾ ਜਲਦ ਹੀ ਹਿੰਦੂਆ ਦੇ ਹਕਾ ਦੀ ਰਾਖੀ ਲਈ ਹਿੰਦੂ ਸੰਮੇਲਨ ਬੁਲਾਇਆ ਜਾਵੇਗਾ ਅਤੇ ਉਸ ਸੰਮੇਲਨ ਵਿਚ ਹਿੰਦੂਆ ਦੇ ਹਿਤਾ ਲਈ ਵਿਚਾਰ ਵਟਾਦਰਾ ਕਰਕੇ ਅਗਲਾ ਫੈਸਲਾ ਕੀਤਾ ਜਾਵੇਗਾ।

Send this to a friend