ਪਾਕਿ ਵਲੋਂ ਆਪਣੇ 3 ਸੈਨਿਕ ਹਲਾਕ ਹੋਣ ਦੀ ਪੁਸ਼ਟੀ ਝ ਭਾਰਤ ਵਲੋਂ ਵਧ ਨੁਕਸਾਨ ਦਾ ਦਾਅਵਾ
ਸ੍ਰੀਨਗਰ, 2 ਅਪ੍ਰੈਲ- ਸਰਹਦ ’ਤੇ ਅਜ ਫਿਰ ਭਾਰਤ ਤੇ ਪਾਕਿ ਫੌਜ ਵਿਚਾਲੇ ਗਹਿਗਚ ਗੋਲੀਬਾਰੀ ਹੋਈ। ਭਾਰਤ ਨੇ ਇਸ ਦੌਰਾਨ ਸਰਹਦ ਪਾਰ ਵਡੇ ਨੁਕਸਾਨ ਦਾ ਦਾਅਵਾ ਕੀਤਾ ਹੈ। ਇਸ ਵਿਚ ਪਾਕਿ ਦੇ ਤਿੰਨ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਪਾਕਿ ਸੈਨਾ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤੀ ਸੈਨਾ ਦਾ ਕਹਿਣਾ ਹੈ ਕਿ ਸਰਹਦ ਪਾਰ ਜ਼ਿਆਦਾ ਨੁਕਸਾਨ ਹੋਇਆ ਹੈ। ਪਾਕਿਸਤਾਨ ਇਸ ਗਲ ਨੂੰ ਛਿਪਾ ਰਿਹਾ ਹੈ। ਪਾਕਿ ਸੈਨਾ ਨੇ ਮੀਡੀਆ ਨਾਲ ਗਲ ਕਰਦਿਆਂ ਮੰਗਲਵਾਰ ਨੂੰ ਬਿਆਨ ਜਾਰੀ ਕੀਤਾ ਕਿ ਰਾਵਲਕੋਟ ਸੈਕਟਰ ਦੇ ਰਾਕਚਕਰੀ ’ਚ ਭਾਰਤ ਦੀ ਕਾਰਵਾਈ ਵਿਚ ਉਸ ਦੇ ਤਿੰਨ ਸੈਨਿਕ ਮਾਰੇ ਗਏ ਹਨ। ਬਾਲਾਕੋਟ ਹਾਈਵੇ ਹਮਲੇ ਦੇ ਬਾਅਦ ਤੋਂ ਹੀ ਪਾਕਿਸਤਾਨ ਨੇ ਸਰਹਦ ’ਤੇ ਗੋਲ਼ੀਬਾਰੀ ਵਧਾ ਦਿਤੀ ਹੈ। ਉਸ ਵਲੋਂ ਵਾਰ-ਵਾਰ ਸੀਜ਼ਫਾਈਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਰਹਦ ’ਤੇ ਪਾਕਿਸਤਾਨੀ ਸਨਾਈਪਰਾਂ ਨਾਲ ਨਜਿਠਣ ਲਈ ਭਾਰਤ ਨੇ ਆਪਣੇ ਸਨਾਈਪਰ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਖ਼ਬਰਾਂ ਵਿਚ ਭਾਰਤੀ ਫ਼ੌਜੀ ਜਵਾਨਾਂ ਵਲੋਂ ਸਰਹਦ ਪਾਰ ਕੰਟਰੋਲ–ਰੇਖਾ ’ਤੇ ਮੌਜੂਦ ਪਾਕਿਸਤਾਨ ਦੀਆਂ ਸਤ ਚੌਕੀਆਂ ਤਬਾਹ ਕਰਨ ਤੇ ਪਾਕਿਸਤਾਨੀ ਫ਼ੌਜ ਦੇ 8 ਜਵਾਨ ਮਾਰੇ ਜਾਣ ਦੀ ਗਲ ਵੀ ਕੀਤੀ ਗਈ ਹੈ। ਉਂਝ ਗ਼ੈਰ–ਸਰਕਾਰੀ ਸੂਤਰ ਇਨ੍ਹਾਂ ਮੌਤਾਂ ਦੀ ਗਿਣਤੀ ਕੁਝ ਵਧ ਵੀ ਦਸ ਰਹੇ ਹਨ ਪਰ ਅਜਿਹੀਆਂ ਖ਼ਬਰਾਂ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ।