ਜਲੰਧਰ, 2 ਅਪ੍ਰੈਲ (ਹਰਪਾਲ ਸਿੰਘ ਬਜਵਾ)- ਪੁਲਿਸ ਮੁਲਾਜਮ ਨੇ ਅਜੀਤ ਅਖਬਾਰ ਦੇ ਫੋਟੋਗ੍ਰਾਫਰ ਮਨੀਸ਼ ਦੇ ਨਾਲ ਡੀ ਪੀ ਆਰ ਓ ਦਫਤਰ ਦੇ ਬਾਹਰ ਬਦਸਲੂਕੀ ਕੀਤੀ, ਜਿਸ ਨੂੰ ਲੈ ਕੇ ਹੰਗਾਮਾ ਹੋ ਗਿਆ। ਪਤਰਕਾਰਾਂ ਨੇ ਪੁਲਿਸ ਦੇ ਖਿਲਾਫ ਗੁਰੂ ਨਾਨਕ ਮਿਸ਼ਨ ਚੌਕ ‘ਚ ਪੇਮਾ ਦੇ ਪ੍ਰਧਾਨ ਸੁਰਿੰਦਰ ਪਾਲ, ਉਪ ਪ੍ਰਧਾਨ ਸੰਦੀਪ ਸਾਹੀ, ਗਗਨ ਵਾਲੀਆ, ਰਾਜੇਸ ਕਪਿਲ, ਮਨਦੀਪ ਸ਼ਰਮਾ, ਕੁਲਵਿੰਦਰ ਸਿੰਘ ਘੁੰਮਣ, ਹਰਪ੍ਰੀਤ ਸਿੰਘ ਕਾਹਲੋਂ, ਰਮੇਸ਼ ਗਾਬਾ, ਰਮੇਸ਼ ਹੈਪੀ, ਵਾਰਿਸ ਮਲਿਕ, ਜਸਪਾਲ ਕੈਂਥ, ਜਸਵਿੰਦਰ ਆਜ਼ਾਦ ਅਤੇ ਹੋਰ ਪਤਰਕਾਰਾਂ ਦੀ ਅਗਵਾਈ ਵਿਚ ਧਰਨਾ ਦਿਤਾ। ਮੌਕੇ ਤੇ ਆਏ ਡੀ ਸੀ ਪੀ ਗੁਰਮੀਤ ਸਿੰਘ ਨੇ ਬਦਸਲੂਕੀ ਕਰਨ ਵਾਲੇ ਸਬ ਇੰਸੈਪਕਟਰ ਲਖਵਿੰਦਰ ਸਿੰਘ, ਸਿਪਾਹੀ ਇਕਬਾਲ ਅਤੇ ਜਤਿੰਦਰ ਨੂੰ ਸਸਪੈਂਡ ਕਰ ਦਿਤਾ। ਮਨੀਸ਼ ਨੇ ਦਸਿਆ ਕਿ ਉਹ ਕਵਰੇਜ ਕਰਨ ਜਾ ਰਿਹਾ ਸੀ। ਲੋਕ ਸੰਪਰਕ ਵਿਭਾਗ ਦੇ ਦਫਤਰ ਦੇ ਨੇੜੇ ਪੁਲਿਸ ਨੇ ਉਸਨੂੰ ਰੋਕਿਆ। ਕਾਗਜ ਦਿਖਾਉਣ ਦੇ ਬਾਵਜੂਦ ਮੁਲਾਜਮਾਂ ਨੇ ਬਦਸਲੂਕੀ ਕੀਤੀ। ਇਕ ਮੁਲਾਜਮ ਨੇ ਗਾਲ ਵੀ ਕਢੀ। ਜਦੋਂ ਹੋਰ ਪਤਰਕਾਰ ਮੌਕੇ ਤੇ ਪਹੁੰਚੇ ਤਾਂ ਉਨਾਂ ਨੂੰ ਗੋਲੀ ਮਾਰਨ ਦੀ ਧਮਕੀ ਦਿਤੀ। ਇਸਦੇ ਬਾਅਦ ਪਤਰਕਾਰ ਡੀ ਪੀ ਆਰ ਓ ਦਫਤਰ ਪਹੁੰਚੇ ਅਤੇ ਧਰਨਾ ਲਗਾ ਦਿਤਾ। ਉਸਦੇ ਬਾਅਦ ਗੁਰੂ ਨਾਨਕ ਮਿਸ਼ਨ ਚੌਕ ਦਾ ਘਿਰਾਓ ਕੀਤਾ। ਡੀ ਸੀ ਪੀ ਨੇ ਸਬ ਇੰਸਪੈਕਟਰ ਸਮੇਤ ਤਿੰਨ ਮੁਲਾਜਮਾਂ ਨੂੰ ਸਸਪੈਂਡ ਕਰ ਦਿਤਾ