ਬਾਘਾ ਪੁਰਾਣਾ, 1 ਅਪ੍ਰੈਲ (ਮੁਕੇਸ਼ ਨੋਹਰੀਆ)- ਬੈਂਕ ਬੰਦ ਹੋਣ ਕਾਰਨ ਅੱਧੀ ਦਰਜਨ ਸਕੂਲਾਂ ਦੇ ਅਧਿਆਪਕ ਪ੍ਰੇਸ਼ਾਨ ਹੋਏ ਕਿਉ ਕਿ 1 ਅਪ੍ਰੈਲ ਨੂੰ ਦਸਵੀ ਕਲਾਸ ਦਾ ਐਸ.ਐਸ. ਦਾ ਪੇਪਰ ਸੀ ਅਤੇ ਪ੍ਰਸ਼ਨ ਪੇਪਰ ਐਚ.ਡੀ.ਐਫ.ਸੀ ਬੈਂਕ ਦੇ ਲੋਕਰ ਅੰਦਰ ਬੰਦ ਸੀ। ਪਿੰਡ ਮਾੜੀ ਮੁਸਤਫਾ, ਮਾਣੂੰਕੇ, ¦ਗੇਆਣਾ, ਨਵਾ ¦ਗੇਆਣਾ, ਆਲਮਵਾਲਾ ਅਤੇ ਸਥਾਨਿਕ ਸਕੂਲਾਂ ਦੇ ਅਧਿਆਪਕਾਂ ਨੇ ਦੱਸਿਆ ਕਿ ਅੱਜ ਬੈਂਕ ਬੰਦ ਹੈ। ਦਸਵੀ ਕਲਾਸ ਦੇ ਬੱਚਿਆਂ ਦਾ ਸੋਸ਼ਲ ਸਟੱਡੀ ਦਾ ਪੇਪਰ ਹੈ। ਪ੍ਰੰਤੂ 10 ਵੱਜ ਗਏ ਹਨ ਕੋਈ ਵੀ ਕ੍ਰਮਚਾਰੀ ਅਧਿਕਾਰੀ ਨਹੀ ਆਇਆ। ਆਖਿਰਕਾਰ ਐਚ.ਡੀ. ਐਫ.ਸੀ ਬੈਂਕ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਅਤੇ ਸਾਢੇ 10 ਵਜੇ ਦੇ ਕਰੀਬ ਅਧਿਆਪਕਾਂ ਨੂੰ ਪੇਪਰ ਦਿੱਤੇ ਗਏ। ਜਦੋ ਇਸ ਮੁੱਦੇ ਬਾਬਤ ਐਚ.ਡੀ.ਐਫ.ਸੀ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 1 ਅਪ੍ਰੈਲ ਦੀ ਛੁੱਟੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਹਨ ਕਿ ਅਗਰ ਬੈਂਕ ਦੀ ਛੁੱਟੀ ਹੁੰਦੀ ਹੈ ਤਾਂ ਅਧਿਆਪਕ ਇੱਕ ਦਿਨ ਪਹਿਲਾ ਪੇਪਰ ਲੋਕਰ ’ਚ ਕਢਵਾ ਲੈਣ। ਪ੍ਰੰਤੂ ਇਨ੍ਹਾਂ ਨੇ ਪੇਪਰ ਇੱਕ ਦਿਨ ਪਹਿਲਾ ਨਹੀ ਕਢਵਾਏ। ਛੁੱਟੀ ਹੋਣ ਦੇ ਬਾਵਜੂਦ ਅਸੀ ਬੈਂਕ ਦੇ ਕ੍ਰਮਚਾਰੀ ਸੱਦ ਕੇ ਬੈਂਕ ਖੁਲਵਾ ਕੇ ਇਨ੍ਹਾਂ ਨੂੰ ਪੇਪਰ ਦਿੱਤੇ ਹਨ ਤਾਂ ਜੋ ਵਿਦਿਆਰਥੀ ਪ੍ਰੇਸ਼ਾਨ ਨਾਂ ਹੋਣ।