ਨਾਭਾ, 31 ਮਾਰਚ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਦੇਸ਼ ਅੰਦਰ ਹਰ ਰੋਜ਼ ਨਵ ਵਿਅਹੁਤਾ ਲੜਕੀਆਂ ਵਲੋਂ ਅਪਣੇ ਸਹੁਰੇ ਪਰਿਵਾਰ ਤੋ ਤੰਗ ਹੋ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਰਹੀਆਂ ਹਨ।ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਸੁਧੇਵਾਲ ਵਿਖੇ ਜਿਥੇ ਅਪਣੇ ਪੇਕੇ ਘਰ ਵਿਚ ਹੀ ਸਲਮਾਂ ਬੇਗਮ ਨੇ ਅਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਘਰ ਵਿਚ ਹੀ ਗਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।ਮ੍ਰਿਤਕ ਦਾ ਵਿਆਹ 5 ਮਹੀਨੇ ਪਹਿਲਾਂ ਹੀ ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਵਿਖੇ ਹੋਇਆ ਸੀ ਅਤੇ ਮ੍ਰਿਤਕਾ ਦਾ ਪਤੀ ਕੱਲ ਹੀ ਸਲਮਾ ਬੇਗਮ ਨੂੰ ਘਰ ਛੱਡ ਕੇ ਚਲਾ ਗਿਆ, ਜਿਸ ਤੋਂ ਬਾਅਦ ਮ੍ਰਿਤਕਾ ਨੇ ਅੱਜ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤੀ ਹੈ।ਦੂਜੇ ਪਾਸੇ ਮ੍ਰਿਤਕ ਦੇ ਭਰਾ ਨੇ ਸਹੁਰੇ ਪਰਿਵਾਰ ’ਤੇ ਤੰਗ ਪਰੇਸ਼ਾਨ ਦੇ ਦੋਸ਼ ਲਗਾਏ।ਸਲਮਾ ਬੇਗਮ ਜਿਸ ਦੀ ਉਮਰ ਹੈ 24 ਸਾਲ ਜਿਸ ਦਾ ਵਿਆਹ 5 ਮਹੀਨੇ ਪਹਿਲਾ ਨਾਭਾ ਬਲਾਕ ਦੇ ਪਿੰਡ ਲਧਾਂਹੇੜੀ ਵਿਖੇ ਹੋਇਆ ਸੀ। ਇਸ ਮੋਕੇ ’ਤੇ ਮ੍ਰਿਤਕ ਸਲਮਾਂ ਬੇਗਮ ਦੇ ਭਰਾ ਮੇਲਾ ਖਾਂ ਨੇ ਕਿਹਾ ਕਿ ਸਾਡੀ ਭੈਣ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉ ਦੇ ਗਹਿਣੇ ਵੀ ਸੱਸ ਨੇ ਅਪਣੇ ਕੋਲ ਰਖ ਲਏ ਸੀ ਅਤੇ ਉਸ ਦਾ ਪਤੀ ਕੱਲ ਘਰ ਦੀ ਕੁਝ ਦੂਰੀ ਤੇ ਬਾਹਰ ਹੀ ਛਡਕੇ ਚਲਾ ਗਿਆ ਅਤੇ ਜਿਸ ਤੋਂ ਬਾਅਦ ਅਜ ਮੇਰੀ ਭੈਣ ਨੇ ਘਰ ਵਿਚ ਹੀ ਗਲ ਫਾਹਾ ਲੈ ਕੇ ਆਤਮ ਹਤਿਆ ਕਰ ਲਈ ਅਸੀਂ ਇਨਸਾਫ ਦੀ ਮੰਗ ਕਰਦੇ ਹਾ।ਇਸ ਮੋਕੇ ਤੇ ਤਫਤੀਸ਼ੀ ਅਧਿਕਾਰੀ ਹਰਜਿੰਦਰ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।