ਸ. ਹਰਮਿੰਦਰ ਸਿੰਘ ਭਾਖੜਾ ਬੋਰਡ ਦੇ ਮੈਂਬਰ ਨਿਯੁਕਤ

ਪਟਿਆਲਾ, 28 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੇ ਚੀਫ ਇੰਜੀਨੀਅਰ ਸ. ਹਰਮਿੰਦਰ ਸਿੰਘ ਨੂੰ ਬੋਰਡ ਦੇ ਮੈਂਬਰ (ਪਾਵਰ) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ 31-10-2020 ਤੋਂ ਤਿੰਨ ਸਾਲ ਲਈ ਕੀਤੀ ਗਈ ਹੈ। ਇਹ ਹੁਕਮ ਮਨਿਸਟਰੀ ਆਫ ਪਾਵਰ ਦੇ ਅੰਡਰ ਸੈਕਟਰੀ ਕੁੰਦਨ ਕੁਮਾਰ ਵੱਲੋਂ ਜਾਰੀ ਕੀਤੇ ਗਏ। ਸ. ਹਰਮਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਕਈ ਅਹੁਦਿਆਂ ’ਤੇ ਸ਼ਾਨਦਾਰ ਕੰਮ ਕੀਤਾ ਹੈ।

Send this to a friend