Skip to content
Independent perspectives. Global stories.
BREAKING

ਨਰਿੰਦਰ ਮੋਦੀ ‘ਐਨਕਾਉਂਟਰ’ ਮੁੱਖ ਮੰਤਰੀ : ਚਿਦੰਬਰਮ

Share this story

ਚੇਨਈ, 17 ਅਪ੍ਰੈਲ (ਪੀ.ਟੀ.)-ਵਿੱਤ ਮੰਤਰੀ ਪੀ ਚਿਦੰਬਰਮ ਨੇ ਅ¤ਜ ਨਰਿੰਦਰ ਮੋਦੀ ’ਤੇ ਜਵਾਬੀ ਹਮਲਾ ਕਰਦਿਆਂ ਉਨ੍ਹਾਂ ਨੂੰ ਆਦਤਨ ਝੂਠਾ ਅਤੇ ‘ਐਨਕਾਉਂਟਰ’ ਮੁੱਖ ਮੰਤਰੀ ਆਖਿਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਸਦਾ ਝੂਠ ਬੋਲਣ ਵਾਲਾ ਵਿਅਕਤੀ ਹੈ। ਉਨ੍ਹਾਂ ਕਿਹਾ ਕਿ ਸ਼ਿਵਗੰਗਾ ’ਚ ਵੋਟਾਂ ਦੀ ਦੁਬਾਰਾ ਗਿਣਤੀ ਨਹੀਂ ਹੋਈ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ। ਸ੍ਰੀ ਮੋਦੀ ਅਜੇ ਵੀ ਝੂਠ ਬੋਲ ਰਹੇ ਹਨ। ਸ੍ਰੀ ਚਿਦੰਬਰਮ ਨੇ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਰੀਕਾਉਂਟਿੰਗ ਮੰਤਰੀ ਆਖਦੇ ਹਨ ਤਾਂ ਉਹ ਸ੍ਰੀ ਮੋਦੀ ਨੂੰ ਮੁਕਾਬਲਾ ਮੁੱਖ ਮੰਤਰੀ ਆਖ ਸਕਦੇ ਹਨ। ਵਿੱਤ ਮੰਤਰੀ ਸਪਸ਼ਟ ਰੂਪ ਵਿਚ ਸ੍ਰੀ ਮੋਦੀ ਦੇ ਸ਼ਾਸਨ ਤਹਿਤ ਗੁਜਰਾਤ ਵਿੱਚ ਹੋਏ ਕਥਿਤ ਝੂਠੇ ਮੁਕਾਬਲਿਆਂ ਦਾ ਸਪਸ਼ਟ ਰੂਪ ਵਿੱਚ ਜ਼ਿਕਰ ਕਰ ਰਹੇ ਸਨ। ਸ੍ਰੀ ਚਿਦੰਬਰਮ ਨੇ 2009 ’ਚ ਤਾਮਿਲਨਾਡੂ ਵਿੱਚ

ਸ਼ਿਵਗੰਗਾ ਹਲਕੇ ਤੋਂ ਲੋਕ ਸਭਾ ਸੀਟ 3500 ਵੋਟਾਂ ਦੇ ਫਰਕ ਨਾਲ ਜਿੱਤੀ ਸੀ ਅਤੇ ਵੋਟਾਂ ਦੀ ਗਿਣਤੀ ਵਿਵਾਦ ਦਾ ਵਿਸ਼ਾ ਬਣ ਗਈ ਸੀ। ਸ੍ਰੀ ਮੋਦੀ ਆਪਣੀ ਚੋਣ ਰੈਲੀਆਂ ਵਿੱਚ ਸ੍ਰੀ ਚਿਦੰਬਰਮ ਦਾ ਰੀਕਾਉਂਟਿੰਗ ਮੰਤਰੀ ਵਜੋਂ ਜ਼ਿਕਰ ਕਰ ਰਹੇ ਹਨ।

WRITTEN BY