ਨਵੀਂ ਦਿ¤ਲੀ, 17 ਅਪ੍ਰੈਲ (ਪੀ.ਟੀ.)-ਭਾਜਪਾ ਵਲੋਂ ਚੋਣ ਕਮੇਟੀ ਦੇ ਰਾਸ਼ਟਰੀ ਕਨਵੀਨਰ ਆਰ. ਰਾਮਾਕ੍ਰਿਸ਼ਨਾ ਨੇ ਚੋਣ ਕਮਿਸ਼ਨ ਨੂੰ ਭੇਜੇ ਇਕ ਪੱਤਰ ਰਾਹੀਂ ਸ਼ਿਕਾਇਤ ਕੀਤੀ ਹੈ ਕਿ ਤ੍ਰਿਣਾਮੂਲ ਕਾਂਗਰਸ ਦੀ ਪ੍ਰਧਾਨ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਮਾਰਵਾੜੀ ਭਾਈਚਾਰੇ ਤੇ ਹਿੰਦੀ ਭਾਸ਼ਾਈ ਲੋਕਾਂ ਨੂੰ ਚੋਣਾਂ ਤੋਂ ਬਾਅਦ ‘ਦੇਖ ਲੈਣ’ ਦੀ ਧਮਕੀ ਦਿੱਤੀ ਹੈ ਤੇ ਇਸ ਦੇ ਚਲਦਿਆਂ ਉਨ੍ਹਾਂ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਧੀਨ ਕਾਰਵਾਈ ਕੀਤੀ ਜਾਵੇ। ਪੱਤਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮਮਤਾ ਨੇ ਰਾਜ ਵਿਚ ਭਾਜਪਾ ਦੇ ਸਹਿਯੋਗੀ ਗੋਰਖਾ ਜਨ ਮੁਕਤੀ ਮੋਰਚਾ ਨੂੰ ਧਮਕੀ ਦਿੱਤੀ ਹੈ ਕਿ ਚੋਣਾਂ ਤੋਂ ਬਾਅਦ ਉਹ ਉਨ੍ਹਾਂ ਨੂੰ ਦੇਖ ਲਵੇਗੀ ਤੇ ਨਾਲ ਹੀ ਮਾਰਵਾੜੀ ਭਾਈਚਾਰੇ ਨੂੰ ਕਿਹਾ ਹੈ ਕਿ ਜੇਕਰ ਭਾਜਪਾ ਸੱਤਾ ਵਿੱਚ ਆਈ ਤਾਂ ਕਾਨੂੰਨ
ਵਿਵਸਥਾ ਦੀ ਸਥਿਤੀ ਵਿਗੜੇਗੀ ਜਿਸ ਨਾਲ ਵਪਾਰ ਪ੍ਰਭਾਵਿਤ ਹੋਵੇਗਾ ਤੇ ਭਾਜਪਾ ਉਸ ਦਾ ਘਾਟਾ ਪੂਰਾ ਨਹੀਂ ਕਰ ਸਕੇਗੀ। ਭਾਜਪਾ ਨੇ ਕਿਹਾ ਕਿ ਦੋਨਾਂ ਭਾਈਚਾਰਿਆਂ ਨੂੰ ਧਮਕੀ ਮਮਤਾ ਦੇ ਅਹੁਦੇ ਦੇ ਅਨੁਕੂਲ ਨਹੀਂ ਹੈ।



