Skip to content
Independent perspectives. Global stories.
BREAKING

ਦੋਸ਼ੀ ਬਲਰਾਮ ਖੋਖਰ ਨੂੰ ਬਚਾਉਣ ਲਈ ਸਰਕਾਰ ਪੱਬਾਂਭਾਰ

Share this story

ਨਵੀਂ ਦਿੱਲੀ 16 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਵਿਚ ਵਾਪਰੇ ਨਵੰਬਰ 1984 ਵਿਚ ਸਿੱਖ ਕਤਲੇਆਮ ਵਿਚ ਸਿੱਖਾਂ ਦੇ ਖਿਲਾਫ ਮੁਖ ਤੋਰ ਦੇ ਭੁਮਿਕਾ ਨਿਭਾਉਣ ਵਾਲੇ ਬਲਰਾਮ ਖੋਖਰ ਨੂੰ ਬਚਾਉਣ ਲਈ ਹੁਣ ਉਸ ਦੇ ਵਕੀਲਾਂ ਨੇ ਨਵੇਂ ਤਰੀਕੇ ਲਭ ਲਏ ਹਨ। ਬੀਬੀ ਨਿਰਪ੍ਰੀਤ ਕੌਰ ਕੋਲੋ ਮਿਲੀ ਜਾਣਕਾਰੀ ਅਨੁਸਾਰ ਬਲਰਾਮ ਖੋਖਰ ਦੇ ਮਾਤਾ ਜੀ 1 ਮਾਰਚ ਨੂੰ ਅਕਾਲ ਚਲਾਣਾ ਕਰ ਗਏ ਸਨ ਤੇ ਉਸ ਤੋਂ ਬਾਅਦ ਵੀ ਬਲਰਾਮ ਖੋਖਰ ਦੇ ਜਮਾਨਤ ਦੇ ਕੇਸ ਦੀਆਂ ਦੋ ਤਰੀਕਾਂ 12 ਮਾਰਚ ਅਤੇ 25 ਮਾਰਚ ਭੁਗਤ ਗਈਆਂ ਸਨ ਪਰ ਉਨ੍ਹਾਂ ਤਰੀਕਾਂ ਵਿਚ ਖੋਖਰ ਦੇ ਵਕੀਲਾਂ ਨੇ ਹਾਈ ਕੋਰਟ ਅੰਦਰ ਇਕ ਵਾਰੀ ਵੀ ਇਹ ਦਸਣਾਂ ਮੁਨਾਸਿਬ ਨਹੀ ਸਮਝਿਆ ਕਿ ਬਲਰਾਮ ਖੋਖਰ ਦੇ ਮਾਤਾ ਜੀ ਅਕਾਲ ਚਲਾਣਾਂ ਕਰ ਗਏ ਹਨ ਤੇ ਉਸ ਲਈ ਬਲਰਾਮ ਖੋਖਰ ਨੂੰ ਕੂਝ ਸਮੇ ਲਈ ਪੇਰੋਲ ਦਿੱਤੀ ਜਾਏ। ਹੁਣ ਬੀਤੇ ਚਾਰ ਦਿਨ ਪਹਿਲਾਂ ਵਕੀਲਾਂ ਵਲੋਂ ਇਹ ਕਹਿ ਕੇ ਕਿ ਬਲਰਾਮ

ਖੋਖਰ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਹਨ ਇਸ ਲਈ ਪੈਰੋਲ ਦੀ ਅਪੀਲ ਲਾਉਣਾ ਕਿਸੇ ਸਾਜਿਸ਼ ਤਹਿਤ ਬਲਰਾਮ ਖੋਖਰ ਨੂੰ ਬਚਾਉਣ ਲਈ ਕੋਈ ਨਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਬਲਰਾਮ ਖੋਖਰ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਮੁੱਖ ਸਾਜਿਸ਼ ਕਰਤਾਵਾ ਵਿਚੋਂ ਇਕ ਹੈ ਇਸ ਨੇ ਕਈ ਥਾਵਾਂ ਤੇ ਭੀੜ ਨੂੰ ਇਕਠੀਆਂ ਕਰਕੇ ਗੁਰਦੁਆਰਾਂ ਸਾਹਿਬਾਨਾਂ ਨੂੰ ਅੱਗਾ ਲਵਾਈਆਂ ਸਨ ਤੇ ਉੱਚੇ ਉਚੇ ਨਾਹਰੇ ਲਾ ਕੇ ਭੀੜ ਨੂੰ ਕਤਲੇਆਮ ਕਰਨ ਲਈ ਉਕਸਾਇਆ ਵੀ ਸੀ। ਧਿਆਨ ਦੇਣ ਯੋਗ ਹੈ ਕਿ ਅਜ ਹਾਈ ਕੋਰਟ ਅੰਦਰ ਇਸੇ ਮਾਮਲੇ ਤੇ ਸੁਣਵਾਈ ਹੋਣੀ ਹੈ ਤੇ ਜੇਕਰ ਇਸ ਨੂੰ ਪੈਰੋਲ ਮਿਲ ਜਾਦੀਂ ਹੈ ਸਿੱਖਾਂ ਲਈ ਖਤਰੇ ਦੀ ਗਲ ਹੋਵੇਗੀ। ਇਸੇ ਤਰ੍ਹਾਂ ਇਕ ਹੋਰ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੀ ਵੀ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਚਲ ਰਹੇ ਇਕ ਕੇਸ ਦੀ ਸੁਣਵਾਈ ਵੀ ਅਜ ਹੋਵੇਗੀ।

WRITTEN BY