ਵਾਰਾਣਸੀ, 18 ਮਾਰਚ (ਪੀ.ਟੀ.) ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ‘ਚੌਕੀਦਾਰ ਮੁਹਿੰਮ‘ ‘ਤੇ ਕਾਂਗਰਸ ਦੀ ਜਨਰਲ ਸਕਤਰ ਪ੍ਰਿਅੰਕਾ ਗਾਂਧੀ ਨੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਚੌਕੀਦਾਰ ਨਹੀਂ ਹੁੰਦੇ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਹੁਲ ਠੀਕ ਹੀ ਕਹਿੰਦੇ ਹਨ, ਚੌਕੀਦਾਰ ਕਿਸਾਨਾਂ ਦਾ ਨਹੀਂ, ਅਮੀਰਾਂ ਦਾ ਹੁੰਦਾ ਹੈ। ਇਸ ਮੌਕੇ ਪ੍ਰਿਅੰਕਾ ਗਾਂਧੀ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਹਨ।ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪੀਐਮ ਦੀ ਆਪਣੀ ਮਰਜ਼ੀ ਹੈ ਕਿ ਉਨ੍ਹਾਂ ਆਪਣੇ ਨਾਂ ਅਗੇ ਕੀ ਲਾਉਣਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਇਕ ਕਿਸਾਨ ਨੇ ਕਿਹਾ ਸੀ ਕਿ ਚੌਕੀਦਾਰ ਤਾਂ ਅਮੀਰਾਂ ਦੇ ਹੁੰਦੇ ਹਨ, ਅਸੀਂ ਕਿਸਾਨ ਤਾਂ ਆਪਣੇ ਚੌਕੀਦਾਰ ਖ਼ੁਦ ਹੀ ਹਾਂ।