ਗੋਇੰਦਵਾਲ ਸਾਹਿਬ, 15 ਮਾਰਚ (ਰਣਜੀਤ ਦਿਉਲ)- ਸ੍ਰੀ ਗੋਇੰਦਵਾਲ ਸਾਹਿਬ ਸਥਿਤ ਇਕ ਨਿਜੀ ਸਕੂਲ ਦੀ ਬਸ ਦੀ ਕਪੂਰਥਲਾ ਅਟਾਰੀ ਮਾਰਗ ਤੇ ਸਥਿਤ ਪਿੰਡ ਭਰੋਵਾਲ ਵਿਖੇ ਇਕ ਟਰਕ ਨਾਲ ਟਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਤੇ ਪੁਲਸ ਚੌਕੀ ਫਤਿਆਬਾਦ ਦੇ ਇੰਚਾਰਜ ਬਲਰਾਜ ਸਿੰਘ ਦੇ ਦਸਣ ਅਨੁਸਾਰ ਸਵੇਰੇ ਸਾਢੇ ਅਠ ਵਜੇ ਦੇ ਕਰੀਬ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀ ਸਕੂਲ ਬਸ ਪੀ.ਬੀ. 46 ਐਮ 4059 ਜਿਸ ਨੂੰ ਡਰਾਇਵਰ ਸਵਿੰਦਰ ਸਿੰਘ ਵਾਸੀ ਭਰੋਵਾਲ ਚਲਾ ਰਿਹਾ ਸੀ ਪਿੰਡਾਂ ਤੋਂ ਬਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਕਿ ਪਿੰਡ ਭਰੋਵਾਲ ਨੇੜੇ ਪਹੁੰਚਣ ਤੇ ਟਰਕ ਨੰ ਪੀਬੀ 05 ਐਨ.9421 ਜਿਸ ਨੂੰ ਕਿ ਕੁਲਵੰਤ ਸਿੰਘ ਵਾਸੀ ਛਾਪੜੀ ਸਾਹਿਬ ਚਲਾ ਰਿਹਾ ਸੀ ਵਲੋਂ ਲਾਪਰਵਾਹੀ ਨਾਲ ਸਕੂਲੀ ਬਸ ਨੂੰ ਟਕਰ ਮਾਰ ਦਿਤੀ।ਇਸ ਜਬਰਦਸਤ ਟਕਰ ਵਿਚ ਭਾਵੇ ਕਿ ਕੋਈ ਜਾਨੀ ਨੁਕਸਾਨ ਨਹੀ ਹੋਇਆ ਪਰੰਤੂ 6 ਸਕੂਲੀ ਵਿਦਿਆਰਥੀ ਜਿਨਾ ਵਿਚ ਹਰਮੀਤ ਸਿੰਘ,ਮਹਿਕਪ੍ਰੀਤ ਕੌਰ,ਗੁਰਸਾਹਿਬ ,ਰੋਬਿਨਜੀਤ, ਹਰਸ਼ਦੀਪ,ਅਨਮੋਲਪ੍ਰੀਤ ਕੌਰ ਆਦਿ ਤੇ ਬਸ ਚਾਲਕ ਸਵਿੰਦਰ ਸਿੰਘ ਅਤੇ ਬਸ ਹੈਲਪਰ ਅਮਨਦੀਪ ਕੌਰ ਜਖਮੀ ਹੋ ਗਏ । ਫਤਿਆਬਾਦ ਪੁਲਸ ਚੌਕੀ ਦੀ ਪੁਲਸ ਪਾਰਟੀ ਵਲੋਂ ਮੌਕੇ ਤੇ ਪੁਜ ਕੇ ਜਖਮੀਆਂ ਨੂੰ ਨੇੜੇ ਦੇ ਨਿਜੀ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਵਲੋਂ ਬਚਿਆ ਦੀ ਜਾਂਚ ਪੜਤਾਲ ਤੇ ਮਲਮ ਪਟੀ ਤੋਂ ਬਾਦ ਛੁਟੀ ਦੇ ਦਿਤੀ ਜਦੋਂ ਕਿ ਬਸ ਚਾਲਕ ਦੇ ਜਿਆਦਾ ਜਖਮੀ ਹੋਣ ਕਾਰਨ ਉਸ ਨੂੰ ਇਲਾਜ ਲਈ ਤਰਨ ਤਾਰਨ ਦੇ ਨਿਜੀ ਹਸਪਤਾਲ ਭੇਜ ਦਿਤਾ ਗਿਆ।ਇਸ ਮੌਕੇ ਪੁਲਸ ਵਲੋਂ ਹਾਦਸੇ ਵਿਚ ਨੁਕਸਾਨੇ ਟਰਕ ਤੇ ਬਸ ਨੂੰ ਕਬਜੇ ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਜਦ ਕਿ ਹਾਦਸੇ ਪਿਛੋ ਟਰਕ ਚਾਲਕ ਫਰਾਰ ਹੋਣ ਵਿਚ ਸਫਲ ਹੋ ਗਿਆ।