ਲੜਕੀ ਨੂੰ ਬਚਾਉਣ ਆਏ ਪਟਿਆਲਾ ਦੇ ਜ਼ਿਲ੍ਹਾ ਇੰਚਾਰਜ ਨੂੰ ਅਗਵਾਕਾਰਾਂ ਨੇ ਮਾਰੀ ਗੋਲੀ

ਪਟਿਆਲਾ, 14 ਮਾਰਚ (ਪ੍ਰੇਮ ਵਧਵਾ)- ਪੱਟੀ ਦੇ ਲਾਹੌਰ ਚੌਕ ’ਚ ਕੁੱਝ ਵਿਅਕਤੀਆਂ ਵੱਲੋਂ ਇੱਕ ਲੜਕੀ ਨੂੰ ਅਗਵਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਲਾਹੌਰ ਚੌਂਕ ਚ ਹਰੀਕੇ ਦੀ ਵਸਨੀਕ ਲੜਕੀ ਨੂੰ ਅਗਵਾ ਕਰਨ ਵਰਨਾ ਕਾਰ ’ਚ ਆਏ ਜ਼ਿਲ੍ਹਾ ਇੰਚਾਰਜ ਚੇਤਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜ਼ਖਮੀ ਹੋਏ ਜ਼ਿਲ੍ਹਾ ਇੰਚਾਰਜ਼ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਤਰਨਤਾਰਨ ਰੈਫ਼ਰ ਕਰ ਦਿੱਤਾ ਗਿਆ ਜ਼ਿਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ ਇਕ ਮੋਢੇ ਤੇ ਇਕ ਉਨ੍ਹਾਂ ਦੀ ਗਰਦਨ ਦੇ ਨਾਲ ਸੂਤਰਾਂ ਦੀ ਜਾਣਕਾਰੀ ਤਹਿਤ ਹੁਣ ਉਹ ਖਤਰੇ ਤੋਂ ਬਾਹਰ ਹਨ।

Send this to a friend