ਵੋਟ ਬਣਾਉਣ ਲਈ ਬਿਨੈ 12 ਅਪ੍ਰੈਲ ਤਕ’

ਚੰਡੀਗੜ, 13 ਮਾਰਚ (ਹ.ਸ. ਨਾਗਪਾਲ)- ਹਰਿਆਣਾ ਦੇ ਮੁਖ ਚੋਣ ਅਧਿਕਾਰੀ ਸ੍ਰੀ ਰਾਜੀਵ ਰੰਜਨ ਨੇ ਕਿਹਾ ਕਿ 1 ਜਨਵਰੀ 2019 ਨੂੰ 18 ਸਾਲ ਜਾਂ ਇਸ ਤੋਂ ਵਧ ਉਮਰ ਪੂਰੀ ਕਰਨ ਵਾਲੇ ਯੋਗ ਨਾਗਰਿਕਾਂ ਨੇ ਜੇ ਹੁਣ ਤਕ ਆਪਣਾ ਵੋਟ ਨਹੀਂ ਬਣਵਾਇਆ ਹੈ ਤਾਂ ਜਲਦੀ ਤੋਂ ਜਲਦੀ ਆਪਣਾ ਵੋਟ ਬਣਵਾ ਕੇ ਲੋਕਤੰਤਰ ਵਿਚ ਆਪਣੀ ਭਾਗੀਦਾਰੀ ਯਕੀਨੀ ਕਰਨ। ਇਸ ਦੇ ਲਈ ਯੋਗ ਬਿਨੈਕਾਰ ਆਪਣੇ ਬਿਨੈ 12 ਅਪ੍ਰੈਲ 2019 ਤਕ ਦੇ ਸਕਦੇ ਹਨ। ਸ੍ਰੀ ਰੰਜਨ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੋਗ ਨਾਗਰਿਕ ਲਈ ਵੋਟ ਬਨਵਾਉਣਾ ਬੇਹਦ ਹੀ ਆਸਾਨ ਹੈ। ਉਹ ਆਨਲਾਇਨ ਜਾਂ ਆਫ਼ਲਾਇਨ ਰਾਹੀਂ ਫ਼ਾਰਮ-6 ਭਰ ਕੇ ਵੋਟ ਬਣਵਾ ਸਕਦੇ ਹਨ। ਇਸ ਲਈ ਸਮੇਂ ਰਹਿੰਦੇ ਆਪਣਾ ਵੋਟ ਜਰੂਰ ਬਣਵਾ ਲੈਣ। ਉਨਾਂ ਨੇ ਕਿਹਾ ਕਿ ਕਮਿਸ਼ਨ ਵਲੋਂ ਨਾਗਰਿਕਾਂ ਦੀ ਸਹੂਲਤ ਲਈ ਵੋਟਰ ਹੈਲਪਲਾਇਨ ਟੋਲ ਫ਼ਰੀ ਨੰਬਰ-1950 ਦੀ ਵਿਵਸਥਾ ਵੀ ਕੀਤੀ ਗਈ ਹੈ ਜਿਸ ‘ਤੇ ਵੋਟਰ ਕਾਲ ਕਰ ਕੇ ਵੋਟਰ ਸੂਚੀ ਵਿਚ ਦਰਜ ਆਪਣੇ ਨਾਂਅ ਦੀ ਜਾਣਕਾਰੀ, ਫ਼ਾਰਮ ਦਾ ਸਟੇਟਸ, ਪੋਲਿੰਗ ਸਟੇਸ਼ਨ, ਵਿਧਾਨ ਸਭਾ ਚੋਣ ਖੇਤਰ, ਬੀ.ਐਲ.ਓ., ਜਿਲਾ ਚੋਣ ਅਧਿਕਾਰੀ ਆਦਿ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Send this to a friend