Skip to content
Independent perspectives. Global stories.
BREAKING

ਸ਼ਹੀਦਾਂ ਕਰਕੇ ਹੀ ਅਸੀਂ ਅੱਜ ਆਜ਼ਾਦੀ ਮਾਣ ਰਹੇ ਹਾਂ : ਬਾਦਲ

Share this story

image ਜੰਡੂਸਿੰਘਾ 15 ਅਪ੍ਰੈਲ (ਕੁਲਵਿੰਦਰ)-ਅੱਜ ਸ਼ੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਸਰਕਲ ਪਤਾਰਾ (ਜਲੰਧਰ) ਦੇ ਸਮੂਹ ਆਗੂਆਂ, ਵਰਕਰਾਂ ਵੱਲੋਂ ਪਿੰਡ ਪਤਾਰਾ ਦੀ ਦਾਣਾਮੰਡੀ ਵਿੱਖੇ ਲੋਕ ਸਭਾ ਜ਼ਿਲ੍ਹਾ ਜਲੰਧਰ ਤੋਂ ਗੱਠਜੋੜ ਦੇ ਉਮੀਦਵਾਰ ਸ੍ਰੀ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਕਰਵਾਈ ਰੈਲੀ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਰਕਲ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੂਰੇ ਪੰਜਾਬ ਤੇ ਦੇਸ਼ ਲਈ ਸ਼ਹੀਦੀਆਂ ਪ੍ਰਾਪਤ ਕਰਕੇ ਸਾਨੂੰ ਆਜ਼ਾਦੀ ਦਿਵਾਉਣ ਵਾਲੇ ਸ਼ਹੀਦ ਮਹਾਨ ਹਨ, ਤੇ ਸਾਨੂੰ ਉਨਾਂ ਦੇ ਪਾਏ ਪੂਰਨਿਆਂ ਤੇ ਚੱਲਣਾਂ ਚਾਹੀਦਾ ਹੈ। ਪਿੰਡ ਪਤਾਰਾ ਦੇ ਬੱਬਰ ਅਕਾਲੀ ਮਾ. ਮੋਤਾ ਸਿੰਘ ਜੀ ਮਹਾਨ ਦੇਸ਼ ਭਗਤ ਸਨ, ਜਿਨਾਂ ਨੇ ਸਾਡੇ ਦੇਸ਼ ਦੀ ਖਾਤਰ 33 ਸਾਲ ਅੰਗਰੇਜ

ਸਾਮਰਾਜ ਦੀਆਂ ਕੋਠੜੀਆਂ ਵਿੱਚ ਬਿਤਾਏ, ਉਨਾਂ ਦੇਸ਼ ਭਗਤਾਂ ਦੀ ਕੁਰਬਾਨੀ ਕਰਕੇ ਹੀ ਅੰਗਰੇਜ ਸਾਡੇ ਭਾਰਤ ਦੇਸ਼ ਚੋ ਭੱਜੇ ਸਨ। ਪੂਰੇ ਭਾਰਤ ਭਰ ਵਿੱਚ ਮੰਗਿਆਈ ਕਾਂਗਰਸ ਪਾਰਟੀ ਦੀ ਦੇਣ ਹੈ, ਤੇ ਲੋਕ ਕਾਂਗਰਸ ਤੋ ਅੱਕ ਚੁੱਕੇ ਹਨ ਤੇ ਮੋਦੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋ ਚੁੱਕੇ ਹਨ। ਉਨਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾਂ ਮਤਰੇਈ ਮਾਂ ਵਰਗਾ ਸਲੂਕ ਕੀਤਾ ਹੈ, ਅਗਰ ਸੈਟਰ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਭਲਾਈ ਦਾ ਸੋਚਿਆ ਹੁੰਦਾ ਤਾਂ ਪੰਜਾਬ ਸੂਬੇ ਵਰਗਾ, ਕੋਈ ਸੂਬਾ ਨਹੀ ਸੀ ਹੋਣਾਂ। ਕਾਂਗਰਸ ਨੇ 50 ਸਾਲ ਰਾਜ ਕੀਤਾ ਪਰ ਸਾਡੇ ਦੇਸ਼ ਦਾ ਕੁਝ ਵੀ ਨਹੀ ਸਵਾਰਿਆ, ਤੇ ਕਾਂਗਰਸ ਨੇ ਸਾਡੇ ਪੰਜਾਬ ਦਾ ਪਾਣੀ ਤੱਕ ਦੂਸਰੇ ਸੂਬਿਆਂ ਨੂੰ ਦਿੱਤਾ, ਸਾਡੇ ਕਿਸਾਨ ਵੀਰਾਂ ਦੀ ਹਾਲਤ ਬਹੁਤ ਮਾੜੀ ਹੈ। ਪੰਜਾਬ ਦਾ ਕਿਸਾਨ ਜਿਨਾਂ ਹਲਾਤਾਂ ਚੋ ਇਸ ਮੋਕੇ ਗੁੱਜਰ ਰਿਹਾ ਹੈ, ਉਹ ਵੀ ਕਾਂਗਰਸ ਪਾਰਟੀ ਦੀ ਹੀ ਦੇਣ ਹੈ। ਉਨਾਂ ਪੰਜਾਬ ਸਰਕਾਰ ਵੱਲੋ ਪੰਜਾਬ ਵਿੱਚ ਕਰਵਾਏ ਵਿਕਾਸ ਦੇ ਚੱਲਦੇ ਪਵਨ ਟੀਨੂੰ ਨੂੰ ਵੋਟਾਂ ਪਾਕੇ ਜਿਤਾਉਣ ਦੀ ਅਪੀਲ ਕੀਤੀ। ਇਸ ਦੋਰਾਨ ਕਾਂਗਰਸ ਪਾਰਟੀ ਨੂੰ ਭਾਰੀ ਝੱਟਕਾ ਲੱਗਾ ਜਦ ਜਲੰਧਰ  ਤੋ ਕਾਂਗਰਸ ਦੇ ਸਿਰਕੱਢ ਲੀਡਰ ਸੁਰਜੀਤ ਸਿੰਘ, ਤੇ ਦਿਨੇਸ਼ ਚੰਦਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਬਾਦਲ ਨੇ ਉਨਾਂ ਦਾ ਅਕਾਲੀ ਦਲ ਵਿੱਚ ਸਵਾਗਤ ਸਿਰੇਪਾਉ ਪਾਕੇ ਕੀਤਾ। ਇਸ ਮੋਕੇ ਤੇ ਗਾਇਕ ਜਸਵੀਰ ਸ਼ੀਰਾ ਨੇ ਪੰਜਾਬ ਦੇ ਸਭਿਆਚ ਨਾਲ ਜੁੜੇ ਗੀਤ ਗਾ ਕੇ ਲੋਕਾਂ ਦਾ ਮੰਨੋਰੰਜਨ ਕੀਤਾ। ਇਸ ਮੋਕੇ ਸੰਤ ਕਸ਼ਮੀਰਾਂ ਸਿੰਘ ਜੀ ਜਲੰਧਰ ਦੇ ਪੁੱਤਰ ਮਨਿੰਦਰਪਾਲ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਦੋਰਾਨ ਸਰਕਲ ਪ੍ਰਧਾਨ ਦਵਿੰਦਰ ਸਿੰਘ ਬੁਡਿਆਣਾ, ਭਾਜਪਾ ਜਿਲਾਂ ਦਿਹਾਤੀ ਪ੍ਰਧਾਨ ਅਰੁੱਨ ਸ਼ਰਮਾਂ, ਸੁਖਵਿੰਦਰ ਸਿੰਘ ਖਾਲਸਾ ਕੋਮੀ ਮੀਤ ਪ੍ਰਧਾਨ, ਪਰਮਜੀਤ ਸਿੰਘ ਪੰਮਾਂ ਸਰਕਲ ਮੀਤ ਪ੍ਰਧਾਨ, ਮਨਜੀਤ ਬਾਲੀ ਤੱਲਣ, ਯੂਥ ਅਕਾਲੀ ਦਲ ਜਿਲਾਂ ਜਲੰਧਰ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਹਜਾਰਾ, ਸੇਵਾ ਦਲ ਸਮਾਜ ਭਲਾਈ ਸਗੰਠਨ ਦੇ ਆਦਮਪੁਰ ਦਿਹਾਤੀ ਪ੍ਰਧਾਨ ਤੀਰਥ ਸਿੰਘ ਦਿਉਲ ਖਿੱਚੀਪੁਰ, ਮਨਦੀਪ ਜੋਹਲ, ਕੁਲਵਰਨ ਸਿੰਘ, ਜਥੇਦਾਰ ਬਲਵੀਰ ਸਿੰਘ ਭੋਜੋਵਾਲ, ਅਮ੍ਰਿਤਪਾਲ ਪਤਾਰਾ, ਸਰਕਲ ਪਤਾਰਾ ਯੂਥ ਪ੍ਰਧਾਨ ਹਰਜੀਤ ਪਤਾਰਾ, ਅਵਤਾਰ ਸਿੰਘ, ਪਰਮਿੰਦਰ ਰਿੰਪੀ, ਜੋਰਾਵਰ ਤੱਖੀ, ਬਹਾਦੁਰ ਸਿੰਘ ਧਨੋਆ, ਹਰਪਾਲ ਸਿੰਘ ਧਨੋਆ, ਕਸ਼ਮੀਰ ਸ਼ੀਰਾ, ਗੁਰਨਾਮ ਸਿੰਘ ਚਾਂਦਪੁਰੀ, ਹਰਨਾਮ ਸਿੰਘ ਅਲਾਵਲਪੁਰ, ਲਖਵੀਰ ਸਿੰਘ ਜੋਹਲ, ਪ੍ਰਸ਼ੋਤਮ ਗੋਗੀ, ਜੋਗੀ ਤੱਲਣ, ਸੰਦੀਪ ਵਰਮਾਂ, ਨੰਬਰਦਾਰ ਰਵਿੰਦਰਪਾਲ ਸਿੰਘ ਖਿੱਚੀਪੁਰ, ਨੰਬਰਦਾਰ ਸੁਖਵਿੰਦਰ ਸਿੰਘ ਕਪੂਰ ਪਿੰਡ ਤੇ ਹੋਰ ਆਗੂਆਂ ਦਾ ਰੈਲੀ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।

WRITTEN BY