May 15, 2026 6:04 pm

ਬਣਾਂਵਾਲੀ ਥਰਮਲ ਦੇ ਕਾਮੇ ਦੀ ਹਾਦਸੇ ’ਚ ਮੌਤ

ਝੁਨੀਰ, 11 ਮਾਰਚ (ਦੀਦਾਰ ਦੰਦੀਵਾਲ)- ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵਿਖੇ ਲੇਬਰ ਦੇ ਕੰਮ ਕਰਦੇ ਵਿਅਕਤੀ ਦੀ ਡਿਊਟੀ ਤੇ ਆਉਣ ਸਮੇਂ ਐਕਸੀਡੈਂਟ ਦੌਰਾਨ ਮੌਤ ਹੋ ਗਈ। ਪਿੰਡ ਬਹਿਣੀਵਾਲ ਦੀ ਸਰਪੰਚ ਪੁਸ਼ਪਿੰਦਰ ਕੌਰ ਨੇ ਦਸਿਆ ਕਿ ਪਿੰਡ ਦੇ ਵਿਅਕਤੀ ਚੰਨਣ ਸਿੰਘ(60) ਪੁਤਰ ਮੁਕੰਦ ਸਿੰਘ ਜੋ ਪਿਛਲੇ ਚਾਰ ਸਾਲਾਂ ਤੋਂ ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵਿਖੇ ਕੰਮ ਕਰ ਰਿਹਾ ਸੀ। ਉਹ ਸਵੇਰੇ ਆਪਣੀ ਡਿਊਟੀ ਤੇ ਜਾ ਰਿਹਾ ਸੀ ਕਿ ਸਵੇਰੇ ਪੰਜ ਵਜੇ ਦੇ ਕਰੀਬ ਇਕ ਅਣਪਛਾਤਾ ਵਾਹਨ ਉਸ ਨੂੰ ਫੇਟ ਮਾਰ ਕੇ ਫਰਾਰ ਹੋ ਗਿਆ। ਇਸ ਸੜਕ ਹਾਦਸੇ ਦੌਰਾਨ ਚੰਨਣ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਚੰਣਨ ਸਿੰਘ ਦੇ ਦੋ ਲੜਕੀਆਂ ਤੇ ਇਕ ਲੜਕਾ ਹੈ। ਇਕ ਲੜਕੀ ਵਿਆਹੀ ਹੋਈ ਹੈ ਜਦ ਕਿ ਇਕ ਲੜਕਾ ਤੇ ਲੜਕੀ ਅਜੇ ਕੁਆਰੇ ਹਨ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਚੰਨਣ ਸਿੰਘ ਦੇ ਲੜਕੇ ਇੰਦਰਜੀਤ ਸਿੰਘ ਨੇ ਦਸਿਆ ਕਿ ਉਸ ਦਾ ਪਿਤਾ ਪਿਛਲੇ ਚਾਰ ਸਾਲਾਂ ਤੋਂ ਥਰਮਲ ਚ ਕੰਮ ਕਰ ਰਹੀ ਈਵਨ ਸਟੇਗ ਕੰਪਨੀ ਚ ਕੰਮ ਕਰ ਰਿਹਾ ਸੀ ਪਿਛਲੇ ਦਿਨੀਂ ਉਹ ਸਵੇਰ ਦੀ ਸ਼ਿਫਟ ਤੇ ਕੰਮ ਕਰਨ ਲਈ ਸਵੇਰੇ ਪੰਜ ਵਜੇ ਜਾ ਰਿਹਾ ਸੀ ਤਾਂ 5:30 ਦੇ ਕਰੀਬ ਉਸ ਨੂੰ ਇਕ ਅਣਪਛਾਤਾ ਵਹੀਕਲ ਨੇ ਟਕਰ ਮਾਰ ਕੇ ਫ਼ਰਾਰ ਹੋ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ । ਉਸ ਨੇ ਭਰੇ ਮਨ ਨਾਲ ਦਸਿਆ ਕਿ ਸਬੰਧਤ ਕੰਪਨੇ ਦੇ ਸੰਚਾਲਕ ਉਨ੍ਹਾਂ ਕੋਲ ਪਹੁੰਚੇ ਜ਼ਰੂਰ ਸੀ ਪਰ ਉਨ੍ਹਾਂ ਦੀ ਕੋਈ ਵੀ ਆਰਥਿਕ ਮਦਦ ਨਹੀਂ ਕੀਤੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਥਰਮਲ ਅਧਿਕਾਰੀਆਂ ਅਤੇ ਸਬੰਧਤ ਕੰਪਨੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿਤਾ ਜਾਵੇ । ਉਧਰ ਪਿੰਡ ਦੇ ਸਰਪੰਚ ਸੁਖਵਿੰਦਰ ਕੌਰ , ਗੁਰਜੰਟ ਸਿੰਘ ਆਦਿ ਨੇ ਕਿਹਾ ਹੈ ਕਿ ਥਰਮਲ ਚ ਕੰਮ ਕਰ ਰਹੇ ਸਾਰੇ ਵਰਕਰਾਂ ਅਤੇ ਲੇਬਰ ਦਾ ਬੀਮਾ ਹੋਣਾ ਚਾਹੀਦਾ ਤਾਂ ਕਿ ਅਜਿਹੀ ਘਟਨਾ ਹੋਣ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਮਿਲ ਸਕੇ ।ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੇ ਥਰਮਲ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।

Send this to a friend