May 15, 2026 6:05 pm

ਜ਼ਿਲ੍ਹਾ ਮਾਨਸਾ ਦੇ ਹਰੇਕ ਵਿਧਾਨ ਸਭਾ ਖੇਤਰ ’ਚ ਔਰਤਾਂ ਲਈ 5-5 ਗੁਲਾਬੀ ਮਾਡਲ ਪੋਲਿੰਗ ਬੂਥ ਬਣਾਏ ਜਾਣਗੇ : ਜ਼ਿਲ੍ਹਾ ਚੋਣ ਅਫ਼ਸਰ

ਮਾਨਸਾ, 11 ਮਾਰਚ (ਜਗਦੀਸ਼ ਬਾਂਸਲ)- 19 ਮਈ 2019 ਨੂੰ ਪੰਜਾਬ ‘ਚ ਕਰਵਾਈਆਂ ਜਾ ਰਹੀਆਂ ਲੋਕ ਸਭਾ ਚੋਣਾਂ-2019 ‘ਚ ਜ਼ਿਲ੍ਹਾ ਮਾਨਸਾ ਦੇ ਹਰ ਇਕ ਵਿਧਾਨ ਸਭਾ ਖੇਤਰ ‘ਚ 5-5 ਗੁਲਾਬੀ ਪੋਲਿੰਗ ਬੂਥ ਕੇਵਲ ਔਰਤਾਂ ਲਈ ਬਣਾਏ ਜਾਣਗੇ ਅਤੇ 5-5 ਮਾਡਲ ਪੋਲਿੰਗ ਬੂਥ ਬਣਾਏ ਜਾਣਗੇ। ਇਨ੍ਹਾਂ ਚੋਣਾਂ ਵਿਚ ਜ਼ਿਲ੍ਹਾ ਮਾਨਸਾ ਦੇ 577439 ਆਪਣੀ ਵੋਟ ਪਾਉਣਗੇ, ਜਿੰਨ੍ਹਾਂ ਵਿਚੋਂ 149823 ਵੋਟਰ ਸ਼ਹਿਰੀ ਹਨ ਅਤੇ 427616 ਵੋਟਰ ਪੇਂਡੂ ਖੇਤਰ ਤੋਂ ਹਨ।ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ? ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਅਜ ਸਿਆਸੀ ਪਾਰਟੀਆਂ ਅਤੇ ਪਤਰਕਾਰਾਂ ਨਾਲ ਚੋਣਾਂ ਬਾਰੇ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿਤੀ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਸ. ਗੁਲਨੀਤ ਸਿੰਘ ਖੁਰਾਣਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ‘ਚ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਧਾਨ ਸਭਾ ਖੇਤਰਾਂ ‘ਚ 5 ਗੁਲਾਬੀ ਪੋਲਿੰਗ ਬੂਥ ਬਣਾਏ ਜਾਣਗੇ ਜੋ ਕੇਵਲ ਮਹਿਲਾ ਵੋਟਰਾਂ ਲਈ ਹੋਣਗੇ। ਇਨ੍ਹਾਂ ਪੋਲਿੰਗ ਬੂਥਾਂ ‘ਤੇ ਮਹਿਲਾ ਪੁਲਿਸ ਸੁਰਖਿਆ ਕਰਮੀ ਹੀ ਤਾਇਨਾਤ ਕੀਤੀਆਂ ਜਾਣਗੀਆਂ ਤਾਂ ਜੋ ਮਹਿਲਾ ਵੋਟਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰਾਂ ਇਨ੍ਹਾਂ ਤਿੰਨੋ ਵਿਧਾਨ ਸਭਾ ਹਲਕਿਆਂ ‘ਚ 5-5 ਮਾਡਲ ਪੋਲਿੰਗ ਬੂਥ ਵੀ ਬਣਾਏ ਜਾਣਗੇ, ਜਿਥੇ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਖ-ਵਖ ਸਹੂਲਤਾਂ ਦਿਤੀਆਂ ਜਾਣਗੀਆਂ।ਚੋਣਾਂ ਸਬੰਧੀ ਵਧੇਰੀ ਜਾਣਕਾਰੀ ਦਿੰਦਿਆਂ ਚੋਣ ਅਫ਼ਸਰ ਮਿਸ ਅਪਨੀਤ ਰਿਆਤ ਨੇ ਦਸਿਆ ਕਿ ਇਸ ਵਾਰ ਚੋਣ ਕਮਿਸ਼ਨ ਵਲੋਂ ਸ਼ੋਸ਼ਲ ਮੀਡੀਆ ‘ਤੇ ਸਿਆਸੀ ਪ੍ਰਚਾਰ ਵਲ ਵੀ ਵਿਸ਼ੇਸ਼ ਧਿਆਨ ਦਿਤਾ ਜਾਵੇਗਾ।

Send this to a friend