ਬਰੇਟਾ, 11 ਮਾਰਚ (ਰੀਤਵਾਲ)- ਪਿੰਡ ਜੁਗਲਾਣ ਵਿਖੇ ਇੱਕ ਵਿਅਕਤੀ ਵੱਲੋਂ ਜਹਿਰੀਲੀ ਵਸਤੂ ਖਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ । ਦਸਮੇਸ ਕਲੱਬ ਦੇ ਸਕੱਤਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੁਖਚੈਨ ਸਿੰਘ (32) ਆਰਥਿਕ ਤੰਗੀ ਕਾਰਨ ਕਾਫੀ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ ।ਜਿਸਨੇ ਪ੍ਰੇਸ਼ਾਨੀ ਤੇ ਚਲਦਿਆਂ ਬੀਤੇ ਦਿਨ ਜਹਿਰੀਲੀ ਵਸਤੂ ਨਿਗਲ ਲਈ । ਜਿਸਨੂੰ ਇਲਾਜ ਲਈ ਬਰੇਟਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਹਾਲਤ ਨਾਜੁਕ ਹੋਣ ਕਾਰਨ ਉਸਨੂੰ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਤੇ ਰਸਤੇ ਵਿੱਚ ਸੁਖਚੈਨ ਨੇ ਦਮ ਤੋੜ ਦਿੱਤਾ । ਮ੍ਰਿਤਕ ਆਪਣੇ ਪਿੱਛੇ ਪਤਨੀ ਤੋ ਇਲਾਵਾ ਦੋ ਲੜਕੀਆਂ ਅਤੇ ਲੜਕਾ ਛੱਡ ਗਿਆ ।ਪੀੜਤ ਪਰਿਵਾਰ ਲਈ ਕਲੱਬ ਨੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।