May 15, 2026 6:04 pm

ਚੌਂਕੀ ਮੁਖੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਅੰਤਿਮ ਸੰਸਕਾਰ ਮੌਕੇ ਪੁਲਿਸ ਟੁਕੜੀ ਨੇ ਦਿੱਤੀ ਸਲਾਮੀ

ਲੁਧਿਆਣਾ, 11 ਮਾਰਚ (ਜਸਪਾਲ ਅਰੋੜਾ)- ਸ਼ਹਿਰ ਦੇ ਕਈ ਥਾਣਿਆਂ ਅਤੇ ਚੌਕੀਂ ਮੁਖੀ ਰਹਿ ਚੁਕੇ ਇੰਡਸਟ੍ਰੀ ਏਰੀਆ ਚੌਕੀਂ ਮੁਖੀ ਦੀ ਬੀਤੀ ਰਾਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਇਸ ਖ਼ਬਰ ਤੋਂ ਬਾਅਦ ਪੁਲਸ ਵਿਭਾਗ ਚ ਸ਼ੋਕ ਦੀ ਲਹਿਰ ਦੌੜ ਪਈ ਏ ਐਸ ਆਈ ਦਲਜੀਤ ਸਿੰਘ ਆਪਣੇ ਪਿਛੇ ਆਪਣੀ ਪਤਨੀ ਡੋਲੀ ਤਿੰਨ ਲੜਕੀਆਂ ਇਕ ਲੜਕੇ ਨੂੰ ਛੋੜ ਗਏ ਓਹਨਾ ਦਾ ਅੰਤਿਮ ਸਸਕਾਰ ਚੰਦਰ ਨਗਰ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਜਿਥੇ ਓਹਨਾ ਦੇ ਲੜਕੇ ਬਵਪ੍ਰੀਤ ਸਿੰਘ ਅੰਤਿਮ ਸਸਕਾਰ ਮੌਕੇ ਅਗਨੀ ਭੇਟ ਕੀਤੀ ਅੰਤਿਮ ਸਸਕਾਰ ਮੌਕੇ ਪੰਜਾਬ ਪੁਲਸ ਨੇ ਪੂਰੇ ਮਾਣ ਸਤਿਕਾਰ ਨਾਲ ਪੁਲਸ ਟੁਕੜੀ ਵਲੋਂ ਹਵਾਈ ਫਾਇਰ ਕਰਕੇ ਸਲਾਮੀ ਦਿਤੀ ਗਈ ਇਸ ਮੌਕੇ ਏ ਡੀ ਸੀ ਪੀ 4 ਪ੍ਰਿਥੀਪਾਲ ਸਿੰਘ ,ਏ ਸੀ ਪੀ ਇੰਡਸਟ੍ਰੀ ਏਰੀਆ ਸੰਦੀਪ ਵਡੇਰਾ , ਐਸ ਟੀ ਐਫ ਮੁਖੀ ਹਰਬੰਸ ਸਿੰਘ ਏ ਡੀ ਸੀ ਪੀ ਕ੍ਰਾਈਮ ਦੇ ਰੀਡਰ ਮੋਹਨ ਲਾਲ ਥਾਣਾ ਫੋਕਲ ਪੁਆਇੰਟ ਮੁਖੀ ਗੋਵਿੰਦ ਕੁਮਾਰ ਈਸ਼ਵਰ ਕਾਲੋਨੀ ਮੁਖੀ ਸੁਰਜੀਤ ਸਿੰਘ ਸੈਣੀ ਜਗਤਪੁਰੀ ਚੌਕੀਂ ਮੁਖੀ ਕਪਿਲ ਸ਼ਰਮਾ ਸਿਵਲ ਹਸਪਤਾਲ ਚੌਕੀਂ ਮੁਖੀ ਧਰਮਿੰਦਰ ਕੁਮਾਰ ਮਰਾਡੋ ਚੌਕੀਂ ਮੁਖੀ ਪ੍ਰਿਤਪਾਲ ਸਿੰਘ ਏ ਐਸ ਆਈ ਸੁਨੀਲ ਕੁਮਾਰ ਹੋਰ ਪੁਲਸ ਮੁਲਾਜ਼ਮਾਂ ਤੋਂ ਇਲਾਵਾ ਪਤਰਕਾਰ ,ਰਾਜਨੀਤਕ ਸਮਾਜਿਕ ਅਤੇ ਧਾਰਮਿਕ ਸੰਗਠਣਾਂ ਦੇ ਆਗੂ ਮੌਜੂਦ ਸਨ।

Send this to a friend