May 15, 2026 12:13 pm

ਲੁਧਿਆਣਾ ’ਚ ਬਜ਼ੁਰਗ ਦਾ ਗੋਲੀ ਦਾ ਮਾਰ ਕੇ ਕਤਲ

ਲੁਧਿਆਣਾ, 7 ਮਾਰਚ (ਜਸਪਾਲ ਅਰੋੜਾ)- ਥਾਣਾ ਮੇਹਰਬਾਨ ਦੇ ਇਲਾਕੇ ਨੂਰਵਾਲਾ ਰੋਡ ਵਿਖੇ ਉਸ ਵੇਲੇ ਇਲਾਕਾ ਨਿਵਾਸੀਆਂ ਚ ਦਹਿਸ਼ਤ ਫੈਲ ਗਈ ਜਦੋਂ ਰਾਈਫਲ ਤੋਂ ਹਵਾਈ ਫਾਇਰ ਕਰਨ ਤੋਂ ਰੋਕਣ ਤੇ ਗੁਆਂਢੀ ਨੇ ਬਜ਼ੁਰਗ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੁਚਨਾ ਮਿਲਦੇ ਹੀ ਥਾਣਾ ਮੇਹਰਬਾਨ ਮੁਖੀ ਦਵਿੰਦਰ ਸ਼ਰਮਾ ਏ ਸੀ ਪੀ ਈਸਟ ਦਵਿੰਦਰ ਕੁਮਾਰ ਏ ਡੀ ਸੀ ਪੀ 4 ਪ੍ਰਿਥੀਪਾਲ ਸਿੰਘ ਮੌਕੇ ਤੇ ਪਹੁੰਚ ਗਏ ਮ੍ਰਿਤਕ ਦੀ ਪਹਿਚਾਣ ਪਿੰਡ ਨੂਰਵਾਲਾ ਨਿਵਾਸੀ 70 ਸਾਲਾਂ ਬਲਵਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਪੁਲਸ ਅਧਿਕਾਰਇਆ ਨੂੰ ਦਸਿਆ ਕਿ ਉਹਨਾਂ ਦਾ ਗੁਆਂਢੀ ਜਗਦੇਵ ਸਿੰਘ ਨਸ਼ਾ ਕਰਨ ਦਾ ਆਦਿ ਹੈ ਉਹ ਅਕਸਰ ਆਪਣੀ ਛਤ ਤੇ ਚੜ ਕੇ ਨਸ਼ੇ ਦੀ ਹਾਲਤ ਚ ਆਪਣੀ ਪਿਸਤੌਲ ਨਾਲ ਹਵਾਈ ਫਾਇਰ ਕਰਦਾ ਰਹਿੰਦਾ ਸੀ ਉਹ ਇਸ ਦੀ ਸ਼ਿਕਾਇਤ ਪੁਲਸ ਨੂੰ ਕਈ ਵਾਰ ਦੇ ਚੁਕੇ ਹਨ ਪਰਵਾਰਿਕ ਮੈਂਬਰਾ ਅਨੁਸਾਰ ਦੋਸ਼ੀ ਜਗਦੇਵ ਸਿੰਘ ਡੀ ਸੀ ਨੇ ਵੀਰਵਾਰ ਸਵੇਰੇ ਫਿਰ ਫਾਇਰਿੰਗ ਕੀਤੀ ਜਦੋ ਉਸ ਨੂੰ ਉਸ ਦੇ ਗੁਆਂਢੀ ਬਲਵਿੰਦਰ ਸਿੰਘ ਨੇ ਫਾਇਰਿੰਗ ਕਰਨ ਤੋਂ ਰੋਕਿਆ ਤਾਂ ਜਗਦੇਵ ਸਿੰਘ ਨੇ ਬਲਵਿੰਦਰ ਸਿੰਘ ਤੇ ਗੋਲੀ ਚਲਾ ਦਿਤੀ ਗੋਲੀ ਬਲਵਿੰਦਰ ਸਿੰਘ ਦੇ ਸਿਰ ਚ ਜਾ ਲਗੀ ਅਤੇ ਦੋਸ਼ੀ ਪਤਨੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਜਦ ਕਿ ਬਲਵਿੰਦਰ ਸਿੰਘ ਨੂੰ ਉਸ ਦੇ ਪਰਿਵਾਰਿਕ ਮੈਬਰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਮੌਕੇ ਤੇ ਪਹੁੰਚੀ ਪੁਲਸ ਨੇ ਦੋਸ਼ੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿਤੀ ਏ ਸੀ ਪੀ ਈਸਟ ਦਵਿੰਦਰ ਕੁਮਾਰ ਨੇ ਦਸਿਆ ਕਿ ਦੋਸ਼ੀ ਜਗਦੇਵ ਸਿੰਗ ਨੇ ਵਾਰਦਾਤ ਨੂੰ ਅੰਜਾਮ ਦਿਤਾ ਹੈ ਉਹ ਆਪਣੀ ਲਾਇਸੈਂਸੀ 315 ਬੋਰ ਦੀ ਰਾਈਫਲ ਤੋਂ ਦਿਤਾ ਹੈ ਦੋਸ਼ੀ ਕੋਲ ਇਕ ਹੋਰ ਵੀ ਪਿਸਤੌਲ ਲਾਇਸੈਂਸੀ ਰਖੀ ਹੋਈ ਸੀ ਪੁਲਸ ਦੇਰ ਸ਼ਾਮ ਤਕ ਦੋਸ਼ੀ ਦੀ ਭਾਲ ਵਾਸਤੇ ਛਾਪੇਮਾਰੀ ਕਰ ਰਹੀ ਸੀ ਅਤੇ ਸ਼ਾਮ ਤਕ ਪੁਲਸ ਨੇ ਦੋਸ਼ੀ ਦੀ ਪਤਨੀ ਨੂੰ ਪੁਛਗਿਛ ਲਈ ਛਾਪੇਮਾਰੀ ਕਰਕੇ ਹਿਰਾਸਤ ਚ ਲੈ ਲਿਆ।

Send this to a friend