ਲਹਿਰਾਗਾਗਾ, 7 ਮਾਰਚ (ਜਤਿੰਦਰ ਜਲੂਰ)- ਪੂਰੇ ਦੇਸ਼ ਅੰਦਰ ਕਾਂਗਰਸ ਪਖੀ ਚਲ ਰਹੀ ਹੈ ਅਤੇ ਕਾਂਗਰਸ ਪਾਰਟੀ ਵਡੀ ਗਿਣਤੀ ਵਿਚ ਸੀਟਾਂ ਜਿਤ ਕੇ ਕੇਂਦਰ ਵਿਚ ਸਰਕਾਰ ਬਣਾਵੇਗੀ। ਸੰਗਰੂਰ ਲੋਕ ਸਭਾ ਸੀਟ ਲਈ ਪਾਰਟੀ ਹਾਈ ਕਮਾਂਡ ਜਿਸ ਨੂੰ ਵੀ ਉਮੀਦਵਾਰ ਬਣਾਵੇਗੀ ,ਵਡੇ ਫ਼ਰਕ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਾਂਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਯੂਥ ਵਿੰਗ ਦੇ ਪ੍ਰਧਾਨ ਸ ਰਾਹੁਲਇੰਦਰ ਸਿੰਘ ਸਿਧੂ ਨੇ ਸ਼ਹਿਰ ਅੰਦਰ 1 ਕਰੋੜ 72 ਲਖ ਰੁਪਏ ਦੀ ਲਾਗਤ ਨਾਲ ਬਾਈਪਾਸ ਰੋਡ, ਗਊਸ਼ਾਲਾ ਰੋਡ ,ਬੀਬੀ ਭਠਲ ਦੀ ਪੁਰਾਣੀ ਕੋਠੀ ਰੋਡ, ਵਾਟਰ ਵਰਕਸ ਰੋਡ ,ਟੈਕਸੀ ਸਟੈਂਡ ਨੇੜੇ ਨਾਲੇ ਨੂੰ ਅੰਡਰ ਗਰਾਊਂਡ ਕਰਨ ਅਤੇ ਸਟੇਡੀਅਮ ਵਿਚ 400 ਮੀਟਰ ਟਰੈਕ ਦੀ ਉਸਾਰੀ ਦੇ ਨੀਂਹ ਪਥਰ ਰਖਣ ਸਮੇਂ ਪਤਰਕਾਰਾਂ ਨਾਲ ਗਲਬਾਤ ਅਤੇ ਲੋਕਾਂ ਦੇ ਇਕਠ ਨੂੰ ਸੰਬੋਧਨ ਕਰਦਿਆਂ ਕੀਤਾ । ਸੰਗਰੂਰ ਸੀਟ ਤੋਂ ਬੀਬੀ ਭਠਲ ਦੇ ਚੋਣ ਲੜਨ ਬਾਰੇ ਪੁਛੇ ਜਾਣ ਤੇ ਉਨ੍ਹਾਂ ਕਿਹਾ ਕਿ ਟਿਕਟ ਦੇਣ ਦਾ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ। ਇਸ ਮੌਕੇ ਬੀਬੀ ਭਠਲ ਦੇ ਮੀਡੀਆ ਸਲਾਹਕਾਰ ਸ. ਸਨਮੀਕ ਸਿੰਘ ਹੈਨਰੀ ਸਿਧੂ,ਰਾਜੇਸ਼ ਕੁਮਾਰ ਭੋਲਾ ਬਲਾਕ ਪ੍ਰਧਾਨ ਸ਼ਹਿਰੀ ਕਾਂਗਰਸ, ਮਹੇਸ਼ ਕੁਮਾਰ ਨੀਟੂ ਸ਼ਰਮਾ ਐਕਟਿੰਗ ਪ੍ਰਧਾਨ ਨਗਰ ਕੌਂਸਲ, ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ, ਡੀ.ਐਸ.ਪੀ. ਸ ਬੂਟਾ ਸਿੰਘ ਗਿਲ ,ਸ ਗੁਰਨਾਮ ਸਿੰਘ ਐਸ ਐਚ ਓ ਲਹਿਰਾ, ਕੌਂਸਲਰ ਗੁਰਲਾਲ ਸਿੰਘ, ਕੌਂਸਲਰ ਕਿਰਪਾਲ ਸਿੰਘ ਨਾਥਾ,ਜਸਵਿੰਦਰ ਸਿੰਘ ਰਿੰਪੀ ਲਹਿਲ, ਟਰਕ ਯੂਨੀਅਨ ਦੇ ਪ੍ਰਧਾਨ ਗੁਰਚਰਨ ਸਿੰਘ ਮਿਠੂ, ਰਾਕੇਸ਼ ਕੁਮਾਰ ਸ਼ਰਮਾ, ਪੁਸ਼ਪਿੰਦਰ ਗੁਰੂ ਯੂਥ ਇੰਚਾਰਜ ਹਲਕਾ ਦਿੜਬਾ, ਭੂਸ਼ਣ ਗੋਇਲ,ਦਰਸ਼ਨ ਸਿੰਘ ਮਹਿਰੋਕ ,ਕਾਕਾ ਪੇਂਟਰ ਲਹਿਰਾ, ਗੁਰਤੇਜ ਸਿੰਘ ਕੋਟੜਾ, ਸੁਖਜਿੰਦਰ ਸਿੰਘ ਭੂਟਾਲ, ਜਗਰਾਜ ਸਿੰਘ ਬਾਗੜੀ,ਸ਼ਿਵਜੀ ਸੰਗਤਪੁਰਾ, ਹੈਪੀ ਸਿਧੂ ਗਾਗਾ ਆਦਿ ਹਾਜ਼ਰ ਸਨ ।