Skip to content
Independent perspectives. Global stories.
BREAKING

ਲੋਕ ਹੁਣ ਦੇਸ਼ ਅੰਦਰ ਸਿਆਸੀ ਤਬਦੀਲੀ ਲਈ ਤਿਆਰ : ਕੇਜਰੀਵਾਲ

Share this story

ਨਸ਼ਿਆਂ ਦੇ ਵਗ ਰਹੇ ਹੜ੍ਹ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਬਰਾਬਰ ਦੀਆਂ ਜ਼ਿੰਮੇਵਾਰ

image ਮਾਲੇਰਕੋਟਲਾ, 13 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਦੇਸ਼ ਨੂੰ ਹਕੂਮਤ ਕਰਨ ਵਾਲੇ ਲੋਕਾਂ ਨੇ ਲੁੱਟ ਕੇ ਖਾ ਲਿਆ ਹੈ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗੁੰਡਾਗਰਦੀ, ਮਹਿੰਗਾਈ ਆਦਿ ਸਮੱਸਿਆਵਾਂ ਲਈ ਕਾਂਗਰਸ, ਭਾਜਪਾ ਅਤੇ ਇਨਾਂ ਦੀਆ ਸਹਿਯੋਗੀ ਪਾਰਟੀਆਂ ਜ਼ਿੰਮੇਵਾਰ ਹਨ। ਲੋਕ ਹੁਣ ਦੇਸ਼ ਅੰਦਰ ਸਿਆਸੀ ਤਬਦੀਲੀ ਲਿਆਉਣ ਲਈ ਤਿਆਰ ਹਨ। ਇਹ ਗੱਲ ਇਥੇ ਆਪਣੇ ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ  ਸ੍ਰੀ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਤੋਂ ‘ਆਪ’ ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ।ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਰਤ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਨੇ ਇੱਕ ਵਰੇ ਦੇ ਅੰਦਰ-ਅੰਦਰ ਸਰਕਾਰ ਬਣਾਈ ਹੋਵੇ

।ਦਿੱਲੀ ਦੇ ਲੋਕਾਂ ਵਾਂਗ ਹੁਣ ਸਾਰੇ ਦੇਸ਼ ਦੇ ਲੋਕ ਦੇਸ਼  ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਦੂਜੀਆ ਪਾਰਟੀਆਂ ਦੇ ਆਗੂਆਂ ਨੂੰ ਦੇਸ਼ ਵਿੱਚ ਆਈ ਸਿਆਸੀ ਜਾਗਰੂਕਤਾ ਦਾ ਡਰ ਸਤਾਉਣ ਲੱਗਾ ਹੈ।ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇਨਾਂ ਚੋਣਾਂ ਨੇ  ਤੁਹਾਡੇ ਬੱਚਿਆਂ ਦੇ ਭਵਿੱਖ ਦਾ ਫ਼ੈਸਲਾ ਕਰਨਾ ਹੈ ਸੋ ਆਪਣੇ ਵੋਟ ਦੀ ਸ਼ਕਤੀ ਨੂੰ ਸਮਝਦੇ ਹੋੲ ਇਸ ਦਾ ਇਸਤੇਮਾਲ ਸਹੀ ਉਮੀਦਵਾਰ ਲਈ ਕਰੋ।ਉਨਾਂ ਕਿਹਾ ਕਿ ਭਗਵੰਤ ਮਾਨ ਪਿਛਲੇ 20 ਸਾਲਾਂ ਤੋਂ ਆਪਣੀ ਕਮੇਡੀ ਕਲਾ ਨਾਲ ਸਮਾਜਿਕ ਬੁਰਾਈਆਂ ਖ਼ਿਲਾਫ਼ ਆਵਾਜ਼ ਉਠਾਉਂਦਾ ਆ ਰਿਹਾ ਆਮ ਆਦਮੀ ਹੈ।ਭਗਵੰਤ ਮਾਨ ਨੇ ਕਿਹਾ ਕਿ ਸਿਆਸੀ ਤਬਦੀਲੀ ਲਿਆਉਣ ਜਾ ਰਹੇ ਲੋਕਾਂ ਦੇ ਹੜ ਨੂੰ ਹੁਣ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂ ਧਨ ਜਾਂ ਨਸ਼ਿਆਂ ਦੇ ਨੱਕੇ ਨਾਲ ਨਹੀਂ ਰੋਕ ਸਕਣਗੇ। ਫ਼ਤਹਿਗੜ ਲੋਕ ਸਭਾ ਹਲਕਾ ਤੋਂ ‘ਆਪ’ਦੇ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਦੇ ਵਗ ਰਹੇ ਹੜ੍ਹ ਲਈ ਕਾਗਰਸ, ਅਕਾਲੀ ਦਲ ਅਤੇ ਭਾਜਪਾ ਬਰਾਬਰ ਦੀਆਂ ਜ਼ਿੰਮੇਵਾਰ ਹਨ ਜਿਨਾਂ ਤੋਂ ਨਿਜਾਤ ਪਾਉਣ ਦਾ ਇਹ ਚੋਣਾਂ ਢੁੱਕਵਾਂ ਮੌਕਾ ਹਨ।

WRITTEN BY