ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤੀ ਸ਼ਿਰਕਤ
ਰੂਪਨਗਰ, 3 ਮਾਰਚ (ਲਾਡੀ ਖਾਬੜਾ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼੍ਰੀ ਜਟੇਸ਼ਵਰ ਮਹਾਂਦੇਵ ਸੇਵਾ ਸਮਿਤੀ ਵਲੋਂ ਸ਼੍ਰੀ ਰਾਮ ਲੀਲਾ ਗਰਾਉੂਂਡ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਜਿਥੇ ਨੌਜਵਾਨਾਂ ਨੂੰ ਆਪਣੇ ਧਰਮ ਅਤੇ ਸੰਸਕ੍ਰਿਤੀ ਨਾਲ ਜ਼ੋੜਦੇ ਹਨ ਉਥੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਾਨੂੰ ਇਕਜੂਟਤਾ ਦਾ ਸੰਦੇਸ਼ ਵੀ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਤਰ੍ਹਾਂ ਦੇ ਧਾਰਮਿਕ ਸਮਾਗਮਾਂ ਵਿਚ ਵਧ ਚੜ੍ਹ ਕੇ ਹਿਸਾ ਲੈਣਾ ਚਾਹੀਦਾ ਹੈ। ਇਸ ਦੌਰਾਨ ਸੇਵਾ ਸਮਿਤੀ ਵਲੋਂ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਭਗਵਾਨ ਸ਼ਿਵ ਦੀ ਪ੍ਰਤੀਮਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਨਰਲ ਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਸੁਖਵਿੰਦਰ ਸਿੰਘ ਵਿਸਕੀ, ਕੌਸਲਰ ਪੋਮੀ ਸੋਨੀ, ਅਸ਼ੋਕ ਬਾਹੀ ,ਮਿੰਟੂ ਸ਼ਰਾਫ, ਰਾਜ਼ੇਸ਼ ਸਹਿਗਲ, ਸਾਬਕਾ ਐਮ.ਐਲ.ਏ ਭਾਗ ਸਿੰਘ , ਬੋਬੀ ਚੋਹਾਨ , ਰਾਮ ਸਿੰਘ ਸੈਣੀ , ਜਗਦੀਸ਼ ਕਾਜ਼ਲਾ , ਅਮਿੰਦਰਜੀਤ ਤੇ ਪ੍ਰਧਾਨ ਸ਼ੁਸ਼ੀਲ ਕੁਮਾਰ , ਜਨਰਲ ਸਕਤਰ ਪ੍ਰੇਮ ਰਾਜ, ਵਾਇਸ ਪ੍ਰਧਾਨ ਸਰਿੰਦਰ ਮੋਹਨ, ਕੈਸ਼ੀਅਰ ਅਮਿਤ ਮਹਿਤਾ ਅਤੇ ਚੈਅਰਮੈਨ ਵਿਕਾਸ ਵਾਸੂਦੇਵਾ ਸਮੇਤ ਭਾਰੀ ਸੰਖਿਆ ਵਿਚ ਸ਼ਰਧਾਲੂ ਮੌਜੂਦ ਸਨ।