ਨਵੀਂ ਦਿਲੀ/ਗਾਂਧੀਨਗਰ 13 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸੀਨੀਅਰ ਭਾਜਪਾ ਆਗੂਆਂ ਨੇ ਕਾਂਗਰਸ ਤੇ ਪ੍ਰਧਾਨ ਮੰਤਰੀ ਉ¤ਪਰ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਸੰਜੇ ਬਾਰੂ ਦੀ ਕਿਤਾਬ ਨੇ ਉਸ ਗੱਲ ਦੀ ਪੁਸ਼ਟੀ ਕੀਤੀ ਹੈ ਜਿਸ ਨੂੰ ਵਿਸ਼ਵ ਪਹਿਲਾਂ ਹੀ ਜਾਣਦਾ ਹੈ ਕਿ ਮਨਮੋਹਨ ਸਿੰਘ ਕਮਜ਼ੋਰ ਪ੍ਰਧਾਨ ਮੰਤਰੀ ਹਨ ਜਦ ਕਿ ਸਾਰੀ ਤਾਕਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਸੀ। ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਸਹਾਇਕ ਸੰਜੇ ਬਾਰੂ ਵੱਲੋਂ ਲਿੱਖੀ ਕਿਤਾਬ ਨੇ ਉਸ ਗੱਲ ਦੀ ਪੁਸ਼ਟੀ ਕੀਤੀ ਹੈ ਜਿਸ ਨੂੰ ਵਿਸ਼ਵ ਪਹਿਲਾਂ ਹੀ ਜਾਣਦਾ ਹੈ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦੇ ਕਮਜ਼ੋਰ ਪ੍ਰਧਾਨ ਮੰਤਰੀ ਹੋਣ ਦੀ ਸਰਕਾਰੀ ਤੌਰ ’ਤੇ ਪੁਸ਼ਟੀ ਹੋ ਗਈ ਹੈ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ
ਆਗੂ ਅਰੁਣ ਜੇਤਲੀ ਨੇ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀ ਪੁਰਾਣੀ ਕਮਿਊਨਿਸਟ ਰਾਜ ਸਰਕਾਰ ਨਾਲ ਤੁਲਨਾ ਕਰਦਿਆਂ ਹੈਰਾਨੀ ਪ੍ਰਗਟਾਈ ਹੈ ਕਿ ਸੋਨੀਆ ਗਾਂਧੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਵਾਂਗ ਸੀ ਜਿਸ ਕੋਲ ਸਾਰੀ ਤਾਕਤ ਸੀ। ਸ੍ਰੀ ਅਡਵਾਨੀ ਨੇ ਹੋਰ ਕਿਹਾ ਹੈ ਕਿ ਚੋਣਾਂ ਤੋਂ ਬਾਅਦ ਦੇਸ਼ ਵਿਚਲੀ ਸਥਿੱਤੀ ਦੇ ਮੱਦੇਨਜ਼ਰ ਮੇਰੀ ਭੂਮਿਕਾ ਪਾਰਟੀ ਤੈਅ ਕਰੇਗੀ। ਆਪਣੇ ਹਲਕੇ ਗਾਂਧੀਨਗਰ ਵਿੱਚ ਬਲਵਾ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਡਵਾਨੀ ਨੇ ਕਿਹਾ ਕਿ ਮੈਂ 1952 ਤੋਂ ਚੋਣ ਲੜਦਾ ਆ ਰਿਹਾ ਹਾਂ। ਇਸ ਵਾਰ ਮੈਂ 16ਵੀਂ ਲੋਕ ਸਭਾ ਲਈ ਚੋਣ ਲੜ ਰਿਹਾ ਹਾਂ ਪ੍ਰੰਤੂ ਇਸ ਵਾਰ ਸਥਿੱਤੀ ਵ¤ਖਰੀ ਹੈ ਤੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੱਤਦਾਤਾਵਾਂ ਨੇ ਫੈਸਲਾ ਕਰ ਲਿਆ ਹੈ ਕਿ ਮੌਜੂਦਾ ਸਰਕਾਰ ਜਾਣੀ ਚਾਹੀਦੀ ਹੈ ਤੇ ਅਗਲੀ ਸਰਕਾਰ ਭਾਜਪਾ ਨੂੰ ਬਣਾਉਣੀ ਚਾਹੀਦੀ ਹੈ।



