May 14, 2026 9:10 pm

ਲੋਕ ਸਭਾ ਚੋਣਾਂ ’ਚ ‘ਆਪ’ ਅਤੇ ਅਕਾਲੀ ਦਲ (ਟਕਸਾਲੀ) ਵਿਚਕਾਰ ਗਠਜੋੜ ਤੈਅ

ਬਰਨਾਲਾ, 2 ਮਾਰਚ (ਤਰਨਜੀਤ ਸਿੰਘ ਗੋਲਡੀ)- ਆਮ ਆਦਮੀ ਪਾਰਟੀ ਵਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮਦੇਨਜ਼ਰ ਮਾਝੇ ਅਤੇ ਦੁਆਬੇ ‘ਚ ਪਕੜ ਮਜ਼ਬੂਤ ਕਰਨ ਲਈ ਅਕਾਲੀ ਦਲ (ਟਕਸਾਲੀ) ਨਾਲ ਗਠਜੋੜ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਅੰਮ੍ਰਿਤਸਰ ਵਿਖੇ ਮੀਟਿੰਗ ਵੀ ਹੋ ਚੁਕੀ ਹੈ।ਇਸ ਸੰਬੰਧੀ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਐਮ. ਪੀ. ਭਗਵੰਤ ਮਾਨ ਨੇ ਦਸਿਆ ਕਿ ਗਠਜੋੜ ਕਰਨ ਸੰਬੰਧੀ ਲਗਭਗ ਫ਼ੈਸਲਾ ਹੋ ਚੁਕਾ ਹੈ ਅਤੇ ਸੀਟਾਂ ਦੀ ਵੰਡ ਸੰਬੰਧੀ ਵੀ ਦੋ ਦਿਨਾਂ ‘ਚ ਫ਼ੈਸਲਾ ਹੋ ਜਾਵੇਗਾ।

Send this to a friend