Skip to content
Independent perspectives. Global stories.
BREAKING

ਮਲੇਸ਼ੀਆ ਦਾ ਲਾਪਤਾ ਜਹਾਜ਼ ਪਾਕਿ ਸਰਹੱਦ ਉ¤ਤੇ ਅਫਗਾਨਿਸਤਾਨ ’ਚ ਮੌਜੂਦ : ਅਖ਼ਬਾਰ ਦਾ ਦਾਅਵਾ

Share this story

image ਕਾਬੁਲ, 13 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਜਿਥੇ ਮਲੇਸ਼ੀਆ ਦੇ ਲਾਪਤਾ ਜਹਾਜ਼ ਦੀ ਹਿੰਦ ਮਹਾਸਾਗਰ ’ਚ ਭਾਲ ਜਾਰੀ ਹੈ ਉਥੇ ਰੂਸ ਦੇ ਖ਼ੂਫ਼ੀਆ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਜਹਾਜ਼ ਅਫਗਾਨਿਸਤਾਨ ਵਿੱਚ ਹੈ ਅਤੇ ਇਹ ਪਾਕਿਸਤਾਨ ਨਾਲ ਲਗਦੀ ਸਰਹੱਦ ਦੇ ਨੇੜੇ ਕੰਧਾਰ ਤੋਂ ਥੋੜੀ ਦੂਰ ਖੜ੍ਹਾ ਹੈ। ਅੱਤਵਾਦੀਆਂ ਵੱਲੋਂ ਯਾਤਰੀਆਂ ਦੀ ਰਿਹਾਈ ਲਈ ਅਮਰੀਕਾ ਜਾਂ ਚੀਨ ਨਾਲ ਸੌਦੇਬਾਜ਼ੀ ਕਰਨ ਦੀ ਸੰਭਾਵਨਾ ਹੈ। ਅਫਗਾਨ ਨਿਊਜ਼ ਏਜੰਸੀ ਖਾਮਾ ਪ੍ਰੈ¤ਸ ਏਜੰਸੀ ਨੇ ਅੱਜ ਆਪਣੀ ਰਿਪੋਰਟ ’ਚ ਦੱਸਿਆ ਕਿ 8 ਮਾਰਚ ਨੂੰ 239 ਯਾਤਰੀਆਂ ਨਾਲ ਕੁਆਲਾਲੰਪੁਰ ਤੋਂ ਚੀਨ ਜਾ ਰਿਹਾ ਜਹਾਜ਼ ਜਿਹੜਾ ਲਾਪਤਾ ਹੋ ਗਿਆ ਸੀ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਉਸ ਨੂੰ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਨੇੜੇ

ਲਿਜਾਇਆ ਗਿਆ ਸੀ। ਰੂਸੀ ਅਖ਼ਬਾਰ ਮਾਸਕੋਵਸਕੀ ਕਾਮਸੋਮੋਲੇਟਸ ਨੇ ਲਿਖਿਆ ਕਿ ਮਲੇਸ਼ੀਅਨ ਜਹਾਜ਼ ਦੇ ਸਾਰੇ ਯਾਤਰੀ ਅਤੇ ਅਮਲੇ ਦੇ ਮੈਂਬਰ ਜਿਉਂਦੇ ਹਨ। ਜਹਾਜ਼ ਨੂੰ ਅਣਪਛਾਤੇ ਅੱਤਵਾਦੀਆਂ ਨੇ ਅਗਵਾ ਕੀਤਾ ਸੀ। ਖ਼ੂਫੀਆ ਸੂਤਰ ਨੇ ਅਖ਼ਬਾਰ ਦੇ ਪੱਤਰਕਾਰ ਨੂੰ ਦੱਸਿਆ ਕਿ ਸਾਨੂੰ ਅੱਤਵਾਦੀਆਂ ਦੇ ਨਾਵਾਂ ਦਾ ਪਤਾ ਹੈ ਜਿਨ੍ਹਾਂ ਨੇ ਪਾਇਲਟਾਂ ਨੂੰ ਹਦਾਇਤਾਂ ਦਿੱਤੀਆਂ ਸਨ। ਅਖ਼ਬਾਰ ਨੇ ਗੁੰਮਨਾਮ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਇੱਕ ਜਾਪਾਨੀ ਸਮੇਤ 20 ਏਸ਼ੀਅਨ ਮਾਹਿਰਾਂ ਨੂੰ ਫੜ੍ਹ ਕੇ ਪਾਕਿਸਤਾਨ ਅੰਦਰ ਇੱਕ ਮੋਰਚੇ ’ਚ ਰੱਖਿਆ ਹੋਇਆ ਹੈ। ਜਹਾਜ਼ ਪਰਬਤ ਰੇਂਜ ਨੇੜੇ ਸੜਕ ’ਤੇ ਖੜ੍ਹਾ ਹੈ ਅਤੇ ਇਸ ਦਾ ਖੰਭ ਟੁੱਟਾ ਹੋਇਆ ਹੈ। ਜਹਾਜ਼ ਦਾ ਖੰਭ ਸ਼ਾਇਦ ਔਖਿਆਈ ਨਾਲ ਉਤਰਨ ਕਰਕੇ ਟੁੱਟ ਗਿਆ ਹੋਵੇ ਪਰ ਸਾਰੇ ਯਾਤਰੀ ਜਿਉਂਦੇ ਹਨ। ਇਸ ਮੰਦਭਾਗੀ ਉਡਾਨ ਦੇ ਜਹਾਜ਼ ਦੇ ਯਾਤਰੀਆਂ ਨੂੰ ਲਗਪਗ ਭੁੱਖਾ ਹੀ ਰੱਖਿਆ ਹੋਇਆ ਹੈ।

WRITTEN BY