ਚੰਡੀਗੜ੍ਹ/ਜਲੰਧਰ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਨੇ ਅਜ ਸਪਸ਼ਟ ਕੀਤਾ ਹੈ ਕਿ ਜਲੰਧਰ ਵਿਖੇ ਖੋਲੇ ਜਾ ਰਹੇ ਲੜਕੀਆਂ ਦੇ ਡਿਗਰੀ ਕਾਲਜ ਦਾ ਨਾਂ ਬਾਬਾ ਸਾਹਿਬ ਭੀਮ ਰਾਓ ਅੰਬਦੇਕਰ ਦੇ ਨਾਂ ਤੇ ਰਖਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦਸਿਆ ਕਿ ਇਸ ਕਾਲਜ ਦਾ ਨੀਂਹ ਪਥਰ ਬੀਤੇ ਦਿਨ ਜਲੰਧਰ ਦੇ ਬੂਟਾ ਮੰਡੀ ਇਲਾਕੇ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਖਿਆ ਸੀ।