May 14, 2026 4:46 pm

ਅਕਾਲੀ ਦਲ-ਭਾਜਪਾ ਵਿਚਾਲੇ ਪੰਜਾਬ ’ਚ ਸੀਟ ਦੀ ਵੰਡ ’ਤੇ ਸਹਿਮਤੀ

10 ’ਤੇ ਸ਼੍ਰੋਮਣੀ ਅਕਾਲੀ ਦਲ ਅਤੇ 3 ’ਤੇ ਭਾਜਪਾ ਲੜੇਗੀ ਚੋਣ

ਨਵੀਂ ਦਿਲੀ, 28 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਅਕਾਲੀ ਦਲ ਤੇ ਭਾਜਪਾ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਬਣਾਈ ਗਈ ਹੈ। ਸੂਬੇ ਦੀਆਂ ਕੁਲ 13 ਲੋਕ ਸਭਾ ਸੀਟਾਂ ਤੋਂ 10 ‘ਤੇ ਅਕਾਲੀ ਦਲ ਅਤੇ 3 ‘ਤੇ ਭਾਰਤੀ ਜਨਤਾ ਪਾਰਟੀ ਚੋਣ ਲੜੇਗੀ। ਦੋਨਾਂ ਪਾਰਟੀਆਂ ਪੁਰਾਣੇ ਫਰਾਮੁਲੇ ਮੁਤਾਬਿਕ ਚੋਣ ਲੜੇਗੀ। ਲੋਕ ਸਭਾ ਚੋਣਾਂ ਨੂੰ ਲੈ ਕੇ ਦੋਨਾਂ ਪਾਰਟੀਆਂ ਦੇ ਪ੍ਰਮੁਖ ਅਮਿਤ ਸ਼ਾਹ ਤੇ ਸੁਖਬੀਰ ਬਾਦਲ ‘ਚ ਬੈਠਕ ਹੋਈ। ਕਰੀਬ 2.30 ਘੰਟੇ ਤਕ ਚਲੀ ਬੈਠਕ ‘ਚ ਇਹ ਫੈਸਲਾ ਲਿਆ ਗਿਆ ਕਿ ਅਕਾਲੀ ਦਲ, ਜਿਨ੍ਹਾਂ 10 ਸੀਟਾਂ ‘ਤੇ ਚੋਣ ਲੜਦਾ ਰਿਹਾ ਹੈ ਉਨ੍ਹਾਂ ‘ਤੇ ਹੀ ਚੋਣ ਲੜੇਗਾ, ਜਦੋਂਕਿ ਭਾਜਪਾ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟ ‘ਤੇ ਚੋਣ ਲੜੇਗੀ। ਅਮਿਤ ਸ਼ਾਹ ਦੀ ਰਿਹਾਇਸ਼ ‘ਤੇ ਹੋਈ ਇਸ ਬੈਠਕ ‘ਚ ਭਾਜਪਾ ਵਲੋਂ ਰਾਮਲਾਲ, ਦਿਨੇਸ਼ ਸ਼ਰਮਾ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਸ਼ਾਮਿਲ ਸਨ, ਜਦੋਂਕਿ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਨਰੇਸ਼ ਗੁਜਰਾਲ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੁੰਦਰ ਤੇ ਡਾਕਟਰ ਦਲਜੀਤ ਸਿੰਘ ਚੀਮਾ ਮੌਜੂਦ ਸਨ।

Send this to a friend